3 ਸਾਲ ਲਈ ਪੀ. ਸੀ. ਬੀ. ਦਾ ਚੇਅਰਮੈਨ ਬਣਿਆ ਮੋਹਸਿਨ ਨਕਵੀ
Wednesday, Feb 07, 2024 - 11:57 AM (IST)

ਲਾਹੌਰ, (ਵਾਰਤਾ)– ਨੈਸ਼ਨਲ ਕ੍ਰਿਕਟ ਅਕੈਡਮੀ ਦੀ ਮੀਟਿੰਗ ਵਿਚ ਮੰਗਲਵਾਰ ਨੂੰ ਸਰਬਸੰਮਤੀ ਨਾਲ ਪੰਜਾਬ ਪ੍ਰਾਂਤ ਦੇ ਕਾਰਜਕਾਰੀ ਮੁੱਖ ਮੰਤਰੀ ਸਈਅਦ ਮੋਹਸਿਨ ਰਜ਼ਾ ਨਕਵੀ ਨੂੰ 3 ਸਾਲ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਸ਼ਾਹ ਖਰਵਾਰ ਨੇ ਅੱਜ ਲਾਹੌਰ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਬੋਰਡ ਆਫ ਗਵਰਨਸ ਦੀ ਬੁਲਾਈ ਗਈ ਵਿਸ਼ੇਸ਼ ਮੀਟਿੰਗ ਵਿਚ ਮੋਹਸਿਨ ਰਜ਼ਾ ਨਕਵੀ ਨੂੰ ਪੀ. ਸੀ. ਬੀ. ਦਾ ਨਵਾਂ ਮੁਖੀ ਚੁਣਿਆ। ਉਹ ਪੀ. ਸੀ. ਬੀ. ਦਾ 37ਵਾਂ ਮੁਖੀ ਹੈ।