ਅਮਰੀਕਾ ਨੇ ਰੋਕਿਆ ਮੁਹੰਮਦ ਸ਼ੰਮੀ ਦਾ ਵੀਜ਼ਾ, BCCI ਦੇ ਦਖਲ ਦੇ ਬਾਅਦ ਮਿਲੀ ਮਨਜ਼ੂਰੀ
Saturday, Jul 27, 2019 - 09:52 AM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਲਈ ਉਨ੍ਹਾਂ ਦਾ ਪੁਲਸ ਕੇਸ ਮੁਸੀਬਤ ਬਣ ਗਿਆ ਹੈ। ਘਰੇਲੂ ਹਿੰਸਾ ਅਤੇ ਹੋਰਨਾਂ ਔਰਤਾਂ ਨਾਲ ਸਬੰਧ ਦੇ ਦੋਸ਼ ਪੁਲਸ ਰਿਕਾਰਡ 'ਚ ਹੋਣ ਨਾਲ ਅਮਰੀਕਾ ਨੇ ਸ਼ੰਮੀ ਦਾ ਵੀਜ਼ਾ ਰੋਕ ਦਿੱਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀ.ਈ.ਓ. ਰਾਹੁਲ ਜੌਹਰੀ ਨੇ ਯੂ.ਐੱਸ. ਅੰਬੈਸੀ ਨੂੰ ਚਿੱਠੀ ਲਿਖੀ, ਜਿਸ ਤੋਂ ਬਾਅਦ ਸ਼ੰਮੀ ਨੂੰ ਵੀਜ਼ਾ ਦਿੱਤਾ ਗਿਆ।
ਰਾਹੁਲ ਜੌਹਰੀ ਨੇ ਯੂ.ਐੱਸ. ਅੰਬੈਸੀ ਨੂੰ ਲਿਖੀ ਚਿੱਠੀ 'ਚ ਮੁਹੰਮਦ ਸ਼ੰਮੀ ਦੀ ਉਪਲਬਧੀਆਂ ਦੇ ਨਾਲ-ਨਾਲ ਹਸੀਨ ਜਹਾਂ ਨਾਲ ਚਲ ਰਹੇ ਵਿਵਾਦ ਦੀ ਵੀ ਪੂਰੀ ਜਾਣਕਾਰੀ ਦਿੱਤੀ। ਬੀ.ਸੀ.ਸੀ.ਆਈ. ਦੇ ਸੂਤਰ ਮੁਤਾਬਕ ਸ਼ੰਮੀ ਨੇ ਵੀਜ਼ਾ ਲਈ ਜਦੋਂ ਅਪਲਾਈ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਦਾ ਵੀਜ਼ਾ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਪੁਲਸ ਵੈਰੀਫਿਕੇਸ਼ਨ ਰਿਕਾਰਡ ਪੂਰਾ ਨਹੀਂ ਸੀ। ਹਾਲਾਂਕਿ ਹੁਣ ਇਹ ਮਾਮਲਾ ਸੁਲਝ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਖਿਡਾਰੀਆਂ ਦਾ ਵੀਜ਼ਾ ਬੇਨਤੀ ਪੀ 1 ਕੈਟੇਗਰੀ 'ਚ ਦਿੱਤਾ ਗਿਆ ਸੀ। (ਜੇਕਰ ਤੁਸੀਂ ਕੋਈ ਕੌਮਾਂਤਰੀ ਖੇਡ ਟੀਮ ਦੇ ਮੈਂਬਰ ਹੋ ਤਾਂ ਤੁਹਾਨੂੰ ਅਮਰੀਕਾ ਲਈ ਸ਼ਾਰਟ ਟਰਮ ਵੀਜ਼ਾ ਮਿਲਦਾ ਹੈ ।)