CWC : ਸ਼ਮੀ ਦੀ ਸ਼ਾਨਦਾਰ ਹੈਟ੍ਰਿਕ ਦੇ ਪਿੱਛੇ ਰਿਹਾ ਧੋਨੀ ਦਾ ਹੱਥ, ਜਾਣੋ ਕਿਵੇਂ
Sunday, Jun 23, 2019 - 01:49 PM (IST)

ਸਪੋਰਟਸ ਡੈਸਕ— ਮੁਹੰਮਦ ਸ਼ਮੀ ਨੇ ਕਿਹਾ ਕਿ ਅਫਗਾਨਿਸਤਾਨ ਖਿਲਾਭ ਭਾਰਤ ਦੇ ਰੋਮਾਂਚਕ ਵਰਲਡ ਕੱਪ ਮੁਕਾਬਲੇ ਦੇ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਸਲਾਹ ਦਿੱਤੀ ਸੀ ਕਿ ਉਹ ਹੈਟ੍ਰਿਕ ਗੇਂਦ 'ਚ ਯਾਰਕਰ ਕਰਾਉਣ ਅਤੇ ਉਨ੍ਹਾਂ ਨੇ ਵੀ ਅਜਿਹਾ ਹੀ ਕਰਨ ਬਾਰੇ ਸੋਚਿਆ ਸੀ। ਉਹ ਚੇਤਨ ਸ਼ਰਮਾ ਦੇ ਬਾਅਦ ਵਰਲਡ ਕੱਪ 'ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। 1987 ਵਰਲਡ ਕੱਪ 'ਚ ਚੇਤਨ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਇਹ ਹੈਟ੍ਰਿਕ ਹਾਸਲ ਕੀਤੀ ਸੀ।
50 ਓਵਰਾਂ ਦੇ ਵਰਲਡ ਕੱਪ ਦੇ ਇਤਿਹਾਸ 'ਚ ਇਹ 10ਵੀਂ ਹੈਟ੍ਰਿਕ ਹੈ। ਸ਼ਮੀ ਨੇ 40 ਓਵਰ 'ਚ ਚਾਰ ਵਿਕਟ ਝਟਕਾਉਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਰਣਨੀਤੀ ਸੌਖੀ ਸੀ ਅਤੇ ਉਹ ਯਾਰਕਰ ਕਰਾਉਣ ਦੀ ਸੀ। ਇੱਥੋਂ ਤਕ ਕਿ ਮਾਹੀ ਭਰਾ ਨੇ ਵੀ ਇਸੇ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ, ''ਹੈਟ੍ਰਿਕ ਇਕ ਸ਼ਾਨਦਾਰ ਉਪਲਬਧੀ ਹੈ ਅਤੇ ਤੁਹਾਨੂੰ ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਮੈਂ ਉਹੀ ਕੀਤਾ ਜੋ ਉਨ੍ਹਾਂ ਨੇ ਕਿਹਾ ਸੀ।'' ਭੁਵਨੇਸ਼ਵਰ ਕੁਮਾਰ ਦੀ ਹੈਮਸਟ੍ਰਿੰਗ ਜਕੜਨ ਕਾਰਨ ਸ਼ਮੀ ਨੂੰ ਇਸ ਮੈਚ 'ਚ ਖੇਡਣ ਦਾ ਮੌਕਾ ਮਿਲਿਆ ਅਤੇ ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਸਵੀਕਾਰ ਕੀਤਾ ਕਿ ਉਹ ਖੁਸ਼ਕਿਸਮਤ ਰਹੇ ਕਿ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ। ਜਿੱਥੇ ਤਕ ਹੈਟ੍ਰਿਕ ਦੀ ਗੱਲ ਹੈ ਤਾਂ ਵਰਲਡ ਕੱਪ 'ਚ ਇਹ ਦੁਰਲਭ ਹੀ ਹੈ। ਮੈਂ ਬਹੁਤ ਖੁਸ਼ ਹਾਂ।''