ਮੁਹੰਮਦ ਸ਼ਮੀ ਦੀਆਂ ਵਧੀਆਂ ਮੁਸ਼ਕਲਾਂ, ਹਸੀਨ ਜਹਾਂ ਸ਼ੇਅਰ ਕੀਤੀ ਨਵੀਂ ਚੈਟ

Thursday, Mar 22, 2018 - 11:36 AM (IST)

ਮੁਹੰਮਦ ਸ਼ਮੀ ਦੀਆਂ ਵਧੀਆਂ ਮੁਸ਼ਕਲਾਂ, ਹਸੀਨ ਜਹਾਂ ਸ਼ੇਅਰ ਕੀਤੀ ਨਵੀਂ ਚੈਟ

ਨਵੀਂ ਦਿੱਲੀ (ਬਿਊਰੋ)— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦਰਮਿਆਨ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਸੀਨ ਜਹਾਂ ਨੇ ਮੁਹੰਮਦ ਸ਼ਮੀ ਉੱਤੇ ਮਾਰ ਕੁੱਟ, ਰੇਪ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਵਰਗੇ ਕਈ ਗੰਭੀਰ ਇਲਜ਼ਾਮ ਲਗਾਏ ਅਤੇ ਉਨ੍ਹਾਂ ਖਿਲਾਫ ਪੁਲਸ ਵਿਚ ਕੇਸ ਵੀ ਦਰਜ ਕਰਵਾਇਆ ਹੈ। ਸ਼ਮੀ ਕਾਫ਼ੀ ਦੇਰ ਤੱਕ ਖਾਮੋਸ਼ ਰਹੇ। ਪਹਿਲਾਂ ਤਾਂ ਸ਼ਮੀ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਮਨਾਹੀ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਆਪਣੀ ਬੱਚੀ ਦੀ ਖਾਤਰ ਉਹ ਸਮਝੌਤਾ ਕਰਵਾ ਚਾਹੁੰਦੇ ਹਨ। ਪਰ ਹਸੀਨ ਜਹਾਂ ਸਮਝੌਤੇ ਦੇ ਮੂਡ ਵਿਚ ਕਦੇ ਨਜ਼ਰ ਨਹੀਂ ਆਈ। ਅਜਿਹੇ ਵਿਚ ਮੁਹੰਮਦ ਸ਼ਮੀ ਨੇ ਵੀ ਹਸੀਨ ਜਹਾਂ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਦੋਨਾਂ ਦਰਮਿਆਨ ਵਿਵਾਦ ਵੱਧ ਗਿਆ।

ਨਵੀਂ ਚੈਟ ਕੀਤੀ ਸ਼ੇਅਰ
ਇਸ ਮਾਮਲੇ ਵਿਚ ਤਾਜ਼ਾ ਘਟਨਾਕ੍ਰਮ ਮੁਤਾਬਕ, ਹਸੀਨ ਜਹਾਂ ਨੇ ਸ਼ਮੀ ਦੇ ਨਵੇਂ ਵ੍ਹਟਸਐਪ ਚੈਟ ਆਪਣੇ ਫੇਸਬੁੱਕ ਅਕਾਉਂਟ ਉੱਤੇ ਜਾਰੀ ਕੀਤੇ ਹਨ। ਇਸ ਚੈਟਸ ਵਿਚ ਸ਼ਮੀ ਦੀ ਆਕਾਂਕਸ਼ਾ ਨਾਮ ਦੀ ਕੁੜੀ ਨਾਲ ਗੱਲਬਾਤ ਦਿੱਸ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਅਕਾਉਂਟ ਤੋਂ ਤਸਵੀਰਾਂ ਜਾਰੀ ਕੀਤੀਆਂ ਗਈ ਸਨ। ਹਾਲਾਂਕਿ ਪਹਿਲਾਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਹੁਣ ਇਸ ਅਕਾਉਂਟ ਵਿਚ ਨਜ਼ਰ ਨਹੀਂ ਆ ਰਹੀਆਂ ਹਨ ਉਨ੍ਹਾਂ ਨੂੰ ਜਾਰੀ ਦੇ ਕਰਨ ਦੇ ਬਾਅਦ ਜਲਦੀ ਹੀ ਹਟਾ ਦਿੱਤੀਆਂ ਗਈਆਂ ਸਨ। ਪਰ ਇਹ ਤਸਵੀਰਾਂ 20 ਤਾਰੀਖ ਨੂੰ ਪੋਸਟ ਕੀਤੀਆਂ ਗਈਆਂ ਸਨ।

ਸੜਕ ਵਿਚਾਕਰ ਕੁੱਟਣਾ ਚਾਹੀਦਾ ਹੈ
ਇਸ ਤੋਂ ਪਹਿਲਾਂ ਹਸੀਨ ਜਹਾਂ ਨੇ ਇਕ ਪ੍ਰੈਸ ਕਾਂਫਰੈਂਸ ਕਰ ਕੇ ਕਿਹਾ ਸੀ, ਜਨਵਰੀ ਤੋਂ ਅਲਿਸ਼ਬਾ ਅਤੇ ਮੁਹੰਮਦ ਸ਼ਮੀ ਦਰਮਿਆਨ ਨਾਜਾਇਜ਼ ਸਬੰਧ ਹਨ। ਸ਼ਮੀ ਨੇ ਸਿਰਫ ਅਲਿਸ਼ਬਾ ਹੀ ਨਹੀਂ, ਆਪਣੀ ਸੈਲੀਬ੍ਰਿਟੀ ਈਮੇਜ਼ ਦਾ ਫਾਇਦਾ ਚੁੱਕ ਕੇ ਕਈ ਲੜਕੀਆਂ ਦੀ ਜਿੰਦਗੀ ਬਰਬਾਦ ਕੀਤੀ ਹੈ। ਹਸੀਨ ਜਹਾਂ ਨੇ ਕਿਹਾ, ''ਮੁਹੰਮਦ ਸ਼ਮੀ ਨੂੰ ਉਸਦੇ ਗਲਤ ਕੰਮਾਂ ਲਈ ਸੜਕ ਵਿਚਾਕਰ ਕੁੱਟਿਆ ਜਾਣਾ ਚਾਹੀਦਾ ਹੈ।''


Related News