ਸਾਬਕਾ ਬੱਲੇਬਾਜ਼ ਮੁਹੰਮਦ ਵਸੀਮ ਏਸ਼ੀਆ ਕੱਪ ਲਈ ਪਾਕਿ ਮਹਿਲਾ ਟੀਮ ਦੇ ਕੋਚ ਨਿਯੁਕਤ

Wednesday, Jun 26, 2024 - 03:47 PM (IST)

ਸਾਬਕਾ ਬੱਲੇਬਾਜ਼ ਮੁਹੰਮਦ ਵਸੀਮ ਏਸ਼ੀਆ ਕੱਪ ਲਈ ਪਾਕਿ ਮਹਿਲਾ ਟੀਮ ਦੇ ਕੋਚ ਨਿਯੁਕਤ

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਮੱਧਕ੍ਰਮ ਦੇ ਸਾਬਕਾ ਬੱਲੇਬਾਜ਼ ਅਤੇ ਮੁੱਖ ਚੋਣਕਾਰ ਮੁਹੰਮਦ ਵਸੀਮ ਨੂੰ ਜੁਲਾਈ 'ਚ ਹੋਣ ਵਾਲੇ ਏਸ਼ੀਆ ਕੱਪ ਲਈ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਪੀਸੀਬੀ ਚੇਅਰਮੈਨ ਵਜੋਂ ਰਮੀਜ਼ ਰਾਜਾ ਦੇ ਕਾਰਜਕਾਲ ਦੌਰਾਨ ਮੁੱਖ ਚੋਣਕਾਰ ਦਾ ਅਹੁਦਾ ਸੰਭਾਲਣ ਵਾਲੇ ਵਸੀਮ ਦੇ ਨਾਲ ਸਾਬਕਾ ਟੈਸਟ ਗੇਂਦਬਾਜ਼ ਜੁਨੈਦ ਖਾਨ ਅਤੇ ਅਬਦੁਲ ਰਹਿਮਾਨ ਕ੍ਰਮਵਾਰ ਗੇਂਦਬਾਜ਼ੀ ਅਤੇ ਸਹਾਇਕ ਕੋਚ ਨਿਯੁਕਤ ਕੀਤੇ ਗਏ ਹਨ। ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਲੰਬੇ ਸਮੇਂ ਬਾਅਦ ਮਹਿਲਾ ਟੀਮ ਦੇ ਪ੍ਰਬੰਧਨ 'ਚ ਬਦਲਾਅ ਕੀਤਾ ਗਿਆ ਹੈ।
ਸ਼੍ਰੀਲੰਕਾ ਦੇ ਦਾਂਬੁਲਾ 'ਚ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਨੂੰ ਭਾਰਤ ਦੇ ਗਰੁੱਪ 'ਚ ਜਗ੍ਹਾ ਮਿਲ ਗਈ ਹੈ। ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਮੇਜ਼ਬਾਨ ਸ੍ਰੀਲੰਕਾ, ਬੰਗਲਾਦੇਸ਼, ਨੇਪਾਲ, ਭੂਟਾਨ, ਮਲੇਸ਼ੀਆ ਅਤੇ ਥਾਈਲੈਂਡ ਟੂਰਨਾਮੈਂਟ ਵਿੱਚ ਚੁਣੌਤੀ ਪੇਸ਼ ਕਰਨਗੇ। ਪੀਸੀਬੀ ਨੇ ਮਹਾਦੀਪੀ ਮੁਕਾਬਲੇ ਤੋਂ ਪਹਿਲਾਂ ਬੁੱਧਵਾਰ ਨੂੰ ਕਰਾਚੀ ਵਿੱਚ ਚਾਰ ਦਿਨਾਂ ਅਨੁਕੂਲਨ ਕੈਂਪ ਸ਼ੁਰੂ ਕੀਤਾ ਅਤੇ ਚੋਣ ਕਮੇਟੀ ਅਗਲੇ ਹਫ਼ਤੇ ਅੰਤਿਮ ਟੀਮ ਦਾ ਐਲਾਨ ਕਰੇਗੀ।
ਕੈਂਪ ਵਿੱਚ ਭਾਗ ਲੈਣ ਵਾਲੇ ਸੰਭਾਵੀ ਖਿਡਾਰੀ:
ਆਲੀਆ ਰਿਆਜ਼, ਅਨੁਸ਼ਾ ਨਾਸਿਰ, ਆਇਸ਼ਾ ਜ਼ਫਰ, ਡਾਇਨਾ ਬੇਗ, ਦੁਆ ਮਜੀਦ, ਇਮਾਨ ਫਾਤਿਮਾ, ਫਾਤਿਮਾ ਸਨਾ, ਗੁਲ ਫਿਰੋਜ਼ਾ, ਹੁਮਨਾ ਬਿਲਾਲ, ਇਰਮ ਜਾਵੇਦ, ਮਹਿਮ ਮੰਜ਼ੂਰ, ਮੁਨੀਬਾ ਅਲੀ, ਨਾਜ਼ੀਹਾ ਅਲਵੀ, ਨਸ਼ਰਾ ਸੰਧੂ, ਨਤਾਲੀਆ ਪਰਵੇਜ਼, ਨਿਦਾ ਡਾਰ, ਓਮੈਮਾ ਸੋਹੇਲ , ਕੁਰਤੁਲੈਨ, ਰਮੀਨ ਸ਼ਮੀਮ, ਸਦਾਫ ਸ਼ਮਾਸ, ਸਾਦੀਆ ਇਕਬਾਲ, ਸਿਦਰਾ ਅਮੀਨ, ਸਈਦਾ ਅਰੂਬ ਸ਼ਾਹ, ਤਸਮੀਆ ਰੁਬਾਬ, ਤੂਬਾ ਹਸਨ, ਯੂਸਰਾ ਆਮਿਰ, ਉਮ ਏ ਹਨੀ ਅਤੇ ਵਹੀਦਾ ਅਖਤਰ।
 


author

Aarti dhillon

Content Editor

Related News