AUS ਦੌਰੇ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਇਹ ਬਿਆਨ

11/21/2020 6:24:20 PM

ਸਿਡਨੀ—  ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਚੰਗੀ ਲੈਅ 'ਚ ਹਨ ਜਿਸ ਨਾਲ ਉਹ ਬਿਨਾ ਕਿਸੇ ਦਬਾਅ ਦੇ ਆਸਟਰੇਲੀਆ ਖ਼ਿਲਾਫ਼ ਵੱਡੀ ਟੈਸਟ ਸੀਰੀਜ਼ ਲਈ ਤਿਆਰੀ ਕਰ ਸਕਣ। 

ਸ਼ੰਮੀ ਦਾ ਇਹ ਆਈ. ਪੀ. ਐੱਲ. ਸੈਸ਼ਨ ਸਰਵਸ੍ਰੇਸ਼ਠ ਰਿਹਾ ਜਿਸ 'ਚ ਉਨ੍ਹਾਂ ਨੇ ਕਿੰਗਜ਼ ਇਲੈਵਨ ਪੰਜਾਬ ਦੀਆਂ 20 ਵਿਕਟਾਂ ਝਟਕਾਈਆਂ ਜਿਸ 'ਚ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 'ਡਬਲ ਸੁਪਰ ਓਵਰ' ਮੈਚ 'ਚ ਪੰਜ ਦੌੜਾਂ ਦਾ ਸ਼ਾਨਦਾਰ ਬਚਾਅ ਵੀ ਸ਼ਾਮਲ ਰਿਹਾ। ਸ਼ੰਮੀ ਨੇ ਸ਼ਨੀਵਾਰ ਨੂੰ ਬੀ. ਸੀ. ਸੀ. ਆਈ. ਡਾਟ ਕਾਮ ਟੀਵੀ ਨੂੰ ਕਿਹਾ, ''ਆਈ. ਪੀ. ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਲਈ ਮੇਰੇ ਪ੍ਰਦਰਸ਼ਨ ਨੇ ਮੈਨੂੰ ਕਾਫ਼ੀ ਆਤਮਵਿਸ਼ਵਾਸ ਦਿੱਤਾ ਤੇ ਮੈਨੂੰ ਸਹੀ ਸਥਿਤੀ 'ਚ ਪਹੁੰਚਾ ਦਿੱਤਾ ਹੈ।''
PunjabKesari
ਇਹ ਵੀ ਪੜ੍ਹੋ : ਕਪਤਾਨੀ ਵੰਡਣ ਦੇ ਵਿਚਾਰ 'ਤੇ ਕਪਿਲ ਦੇਵ ਨੇ ਰੱਖੀ ਰਾਏ, ਕਿਹਾ ਭਾਰਤੀ ਸਭਿਆਚਾਰ...

ਸ਼ੰਮੀ ਨੂੰ ਲਗਦਾ ਹੈ ਕਿ ਆਈ. ਪੀ. ਐੱਲ. 'ਚ ਚੰਗੇ ਪ੍ਰਦਰਸ਼ਨ ਨੇ ਉਨ੍ਹਾਂ ਤੋਂ ਦਬਾਅ ਹਟਾ ਦਿੱਤਾ ਹੈ।'' ਉਨ੍ਹਾਂ ਕਿਹਾ, ''ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਮੈਂ ਹੁਣ ਬਿਨਾ ਕਿਸੇ ਦਬਾਅ ਦੇ ਆਗਾਮੀ ਸੀਰੀਜ਼ ਲਈ ਤਿਆਰੀ ਕਰ ਸਕਦਾ ਹਾਂ। ਮੈਂ ਇਸ ਸਮੇਂ ਕਾਫ਼ੀ ਸਹਿਜ ਹਾਂ।'' ਉਨ੍ਹਾਂ ਕਿਹਾ, ''ਮੈਂ ਲਾਕਡਾਊਨ 'ਚ ਆਪਣੀ ਗੇਂਦਬਾਜ਼ੀ ਅਤੇ ਫ਼ਿੱਟਨੈਸ 'ਤੇ ਕਾਫ਼ੀ ਕੰਮ ਕੀਤਾ ਹੈ। ਮੈਂ ਜਾਣਦਾ ਸੀ ਕਿ ਆਈ. ਪੀ. ਐੱਲ ਦਾ ਆਯੋਜਨ ਹੋਣਾ ਹੀ ਹੈ ਤੇ ਮੈਂ ਇਸ ਦੇ ਲਈ ਖ਼ੁਦ ਹੀ ਤਿਆਰੀ 'ਚ ਲਗ ਗਿਆ ਸੀ।'' 

ਇਹ ਵੀ ਪੜ੍ਹੋ : ਪਹਿਲੇ ਦਰਜੇ ਦੇ ਇਸ ਸਾਬਕਾ ਕ੍ਰਿਕਟਰ ਨੇ ਮਨਾਇਆ 100ਵਾਂ ਜਨਮਦਿਨ
PunjabKesari
ਸ਼ੰਮੀ ਨੇ ਕਿਹਾ ਕਿ ਇਸ ਦੌਰੇ 'ਚ ਟੈਸਟ ਮੈਚ ਉਨ੍ਹਾਂ ਦੀ ਤਰਜੀਹ ਹੈ ਅਤੇ ਉਹ ਪਿਛਲੇ ਇਕ ਹਫ਼ਤੇ ਤੋਂ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ, ''ਇਹ ਦੌਰਾ ਕਾਫ਼ੀ ਲੰਬਾ ਹੋਵੇਗਾ ਜਿਸ ਦੀ ਸ਼ੁਰੂਆਤ ਸਫ਼ੈਦ ਗੇਂਦ ਦੇ ਕ੍ਰਿਕਟ ਨਾਲ ਹੋਵੇਗੀ ਜਿਸ ਤੋਂ ਬਾਅਦ ਗੁਲਾਬੀ ਅਤੇ ਲਾਲ ਗੇਂਦ ਦੇ ਟੈਸਟ ਖੇਡੇ ਜਾਣਗੇ। ਮੇਰਾ ਧਿਆਨ ਹਮੇਸ਼ਾ ਲਾਲ ਗੇਂਦ ਦੀ ਕ੍ਰਿਕਟ 'ਚ ਰਿਹਾ ਹੈ ਅਤੇ ਮੈਂ ਆਪਣੀ ਲੈਂਥ ਤੇ ਸੀਮ ਮੂਵਮੈਂਟ 'ਤੇ ਕੰਮ ਕਰ ਰਿਹਾ ਹੈ।''


Tarsem Singh

Content Editor

Related News