ਮੁਹੰਮਦ ਨਬੀ ਸਭ ਤੋਂ ਤੇਜ਼ ਫਿਫਟੀ ਲਗਾ ਕੇ 5,000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣੇ
Wednesday, Sep 06, 2023 - 01:31 PM (IST)
ਲਾਹੌਰ- ਆਲਰਾਊਂਡਰ ਮੁਹੰਮਦ ਨਬੀ ਨੇ ਮੰਗਲਵਾਰ ਨੂੰ 5000 ਕੌਮਾਂਤਰੀ ਦੌੜਾਂ ਪੂਰੀਆਂ ਕੀਤੀਆਂ ਅਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਨਬੀ ਅਜਿਹਾ ਕਰਨ ਵਾਲੇ ਪਹਿਲੇ ਅਫਗਾਨਿਸਤਾਨ ਖਿਡਾਰੀ ਬਣ ਗਏ ਹਨ। ਸ਼੍ਰੀਲੰਕਾ ਦੇ ਖ਼ਿਲਾਫ਼ ਏਸ਼ੀਆ ਕੱਪ ਗਰੁੱਪ ਪੜਾਅ ਮੁਕਾਬਲੇ 'ਚ 38 ਸਾਲਾਂ ਖਿਡਾਰੀ ਇਸ ਮੁਕਾਮ 'ਤੇ ਪਹੁੰਚਿਆ। ਆਪਣੀ ਟੀਮ ਦੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੌਰਾਨ ਨਬੀ ਨੇ 32 ਗੇਂਦਾਂ 'ਚ 65 ਦੌੜਾਂ ਬਣਾਈਆਂ ਜਿਸ 'ਚ 6 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਉਨ੍ਹਾਂ ਦੀਆਂ ਦੌੜਾਂ 203.12 ਦੀ ਸਟ੍ਰਾਈਕ ਰੇਟ ਨਾਲ ਆਈਆਂ। ਨਬੀ ਦਾ ਅਰਧ ਸੈਂਕੜਾ 24 ਗੇਂਦਾਂ 'ਚ ਆਇਆ ਜੋ ਵਨਡੇ ਇਤਿਹਾਸ 'ਚ ਅਫਗਾਨਿਸਤਾਨ ਦੇ ਖਿਡਾਰੀ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਬਣ ਗਿਆ ਜਿਸ ਨੇ ਮੁਜੀਬ ਉਰ ਰਹਿਮਾਨ ਦੇ ਪਿਛਲੇ ਮਹੀਨੇ ਪਾਕਿਸਤਾਨ ਦੇ ਖ਼ਿਲਾਫ਼ 26 ਗੇਂਦਾਂ 'ਚ ਅਰਧ ਸੈਂਕੜੇ ਦੇ ਹਾਲੀਆ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਹੁਣ 259 'ਚ ਕੌਮਾਂਤਰੀ ਮੈਚਾਂ 'ਚ ਨਬੀ ਨੇ 24.56 ਦੀ ਔਸਤ ਅਤੇ 99.22 ਦੀ ਸਟ੍ਰਾਈਕ ਰੇਟ ਨਾਲ 5,011 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 238 ਪਾਰੀਆਂ 'ਚ ਇਕ ਸੈਂਕੜਾ ਅਤੇ 21 ਅਰਧ ਸੈਂਕੜੇ ਬਣਾਏ ਹਨ, ਜਿਸ 'ਚ ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 116 ਹੈ।
ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਉਹ ਕੌਮਾਂਤਰੀ ਕ੍ਰਿਕਟ 'ਚ ਅਫਗਾਨਿਸਤਾਨ ਦੇ ਮੋਹਰੀ ਰਨ-ਸਕੋਰਰ ਹਨ, ਉਨ੍ਹਾਂ ਤੋਂ ਬਾਅਦ ਮੁਹੰਮਦ ਸ਼ਹਿਜ਼ਾਦ (156 ਮੈਚਾਂ 'ਚ 4,811) ਅਤੇ ਅਸਗਰ ਅਫਗਾਨ (195 ਮੈਚਾਂ 'ਚ 4,246) ਹਨ। ਤਿੰਨ ਟੈਸਟ ਮੈਚਾਂ 'ਚ ਉਨ੍ਹਾਂ ਨੇ 5,50 ਦੀ ਔਸਤ ਨਾਲ 33 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 24 ਹੈ।
ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
147 ਵਨਡੇ ਮੈਚਾਂ ਦੀਆਂ 131 ਪਾਰੀਆਂ 'ਚ ਉਨ੍ਹਾਂ ਨੇ 27.18 ਦੀ ਔਸਤ ਨਾਲ 3,153 ਦੌੜਾਂ ਬਣਾਈਆਂ ਹਨ ਜਿਸ 'ਚ ਇਕ ਸੈਂਕੜਾ ਅਤੇ 18 ਅਰਧ ਸੈਂਕੜੇ ਸ਼ਾਮਲ ਹਨ। ਨਬੀ ਵਨਡੇ 'ਚ ਰਹਿਮਤ ਸ਼ਾਹ (97 ਮੈਚਾਂ 'ਚ 3,269 ਦੌੜਾਂ) ਤੋਂ ਬਾਅਦ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 109 ਟੀ20ਆਈ ਮੈਚ ਖੇਡੇ ਹਨ, ਜਿਸ 'ਚ 22.25 ਦੀ ਔਸਤ ਨਾਲ 1,825 ਦੌੜਾਂ ਬਣਾਈਆਂ ਹਨ, ਜਿਸ 'ਚ 101 ਪਾਰੀਆਂ 'ਚ ਪੰਜ ਅਰਧ ਸੈਂਕੜੇ ਸ਼ਾਮਲ ਹਨ, ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 89 ਹੈ। ਉਹ ਮੁਹੰਮਦ ਸ਼ਹਿਬਾਜ਼ (2,015 ਦੌੜਾਂ) ਤੋਂ ਟੀ20ਆਈ 'ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8