ਹਾਰ ਤੋਂ ਨਿਰਾਸ਼ ਕੈਫ ਬੋਲੇ, ਚੰਗਾ ਹੁੰਦਾ ਜੇ ਸ਼ਿਵਮ ਦੁਬੇ ਆਊਟ ਹੋ ਜਾਂਦਾ

03/29/2019 2:09:28 PM

ਸਪੋਰਟਸ ਡੈਸਕ— ਵੀਰਵਾਰ ਨੂੰ ਰਾਇਲ ਚੈਲੇਂਜਰਸ ਬੰਗਲੁਰੂ ਤੇ ਮੁੰਬਈ ਇੰਡੀਅਨਸ ਦੇ ਵਿਚਕਾਰ ਮੁਕਾਬਲਾ ਹੋਇਆ। ਦੋਨਾਂ ਹੀ ਟੀਮਾਂ ਆਪਣਾ ਪਹਿਲਾ ਮੈਚ ਹਰ ਕਰ ਉਤਰੀ ਸਨ। ਬੰਗਲੁਰੂ 'ਚ ਹੋਏ ਇਸ ਮੈਚ 'ਚ ਮੁੰਬਈ ਇੰਡੀਅਨਸ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ.  ਆਰ. ਸੀ. ਬੀ, ਮੁੰਬਈ ਦੁਆਰਾ ਦਿੱਤੇ ਗਏ ਜਿੱਤ ਲਈ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 5 ਵਿਕਟ ਦੇ ਨੁਕਸਾਨ 'ਤੇ 181 ਦੌੜਾਂ ਬਣਾ ਸਕੀ। 

ਅਖੀਰ ਕੈਫ ਨੇ ਕਿਉਂ ਕਹਾ ਦੁਬੇ ਅਊਟ ਹੋ ਜਾਂਦੇ?
ਆਰ. ਸੀ. ਬੀ ਨੂੰ ਆਖਰੀ ਓਵਰ 'ਚ ਜਿੱਤ ਲਈ 17 ਦੌੜਾਂ ਦੀ ਜ਼ਰੂਰਤ ਸੀ। ਓਵਰ ਮਲਿੰਗਾ ਲੈ ਕੇ ਆਏ। ਸਟ੍ਰਾਈਕ 'ਤੇ ਸ਼ਿਵਮ ਦੁਬੇ ਸਨ, ਜਦ ਕਿ ਨਾਨ ਸਟ੍ਰਾਈਕ 'ਤੇ ਡੀਵਿਲੀਅਰਸ ਮੌਜੂਦ ਸਨ। ਸ਼ਿਵਮ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਦਿੱਤਾ। ਪਰ ਇਸ ਤੋਂ ਬਾਅਦ ਅਗਲੀ ਚਾਰ ਗੇਂਦਾਂ 'ਤੇ 1-1 ਕਰ 4 ਦੌੜਾਂ ਆਈਆਂ। ਹੁਣ ਆਖਰੀ ਗੇਂਦ 'ਤੇ 7 ਦੌੜਾਂ ਦੀ ਜਰੂਰਤ ਸੀ। ਜਿਸ 'ਤੇ ਕੁਝ ਨਹੀਂ ਹੋ ਸਕਿਆ।PunjabKesari ਇਸ ਆਖਰੀ ਬਾਲ ਤੇ ਜੇਕਰ ਅੰਪਾਇਰ ਨੇ ਮਲਿੰਗਾ ਦੇ ਪੈਰ ਵੱਲ ਧਿਆਨ ਦਿੱਤਾ ਹੁੰਦਾ ਤਾਂ ਇਹ ਨਾ ਬਾਲ ਸੀ। ਮਲਿੰਗਾ ਦਾ ਪੈਰ ਲਾਈਨ ਦੇ ਕਾਫ਼ੀ ਬਾਹਰ ਸੀ,  ਜੋ ਕਿ ਰਿਪਲੇਅ 'ਚ ਸਾਫ਼ ਤੌਰ 'ਤੇ ਵਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਕੈਫ ਕਹਿ ਰਹੇ ਹਨ ਕਿ ਜੇਕਰ ਸ਼ਿਵਮ ਆਖਰੀ ਗੇਂਦ 'ਤੇ ਆਊਟ ਹੋ ਜਾਂਦੇ ਤਾਂ ਅੰਪਾਇਰ ਨਾ ਬਾਲ ਚੈੱਕ ਕਰਦੇ ਤੇ ਪੈਰ ਬਾਹਰ ਹੋਣ ਦੀ ਵਜ੍ਹਾ ਨਾਲ ਉਸ ਨੂੰ ਨੋ ਬਾਲ ਦਿੱਤਾ ਜਾਂਦੀ, ਇਸ ਤੋਂ ਮੈਚ ਦਾ ਨਤੀਜਾ ਬਦਲ ਸਕਦਾ ਸੀ। 

ਕੈਫ ਨੇ ਆਪਣੇ ਟਵੀਟ 'ਚ ਲਿੱਖਿਆ”ਬਿਹਤਰ ਹੁੰਦਾ ਕਿ ਸ਼ਿਵਮ ਦੁਬੇ ਆਖਰੀ ਗੇਂਦ 'ਤੇ ਆਊਟ ਹੋ ਜਾਂਦੇ, ਕਿਉਂਕਿ ਇਹੀ ਉਹ ਰਸਤਾ ਹੈ ਜਦੋਂ ਅੰਪਾਇਰ ਨੋ ਬਾਲ ਚੈੱਕ ਕਰਦੇ।


Related News