ਆਮ ਮੈਚਾਂ ਦੀ ਤਰ੍ਹਾਂ ਹੋਵੇਗਾ ਭਾਰਤ ਖਿਲਾਫ ਸੈਮੀਫਾਈਨਲ : ਮੁਹੰਮਦ ਹੁਰਾਇਰਾ
Saturday, Feb 01, 2020 - 03:51 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹੁਰਾਇਰਾ ਨੇ ਕਿਹਾ ਕਿ ਭਾਰਤ ਖਿਲਾਫ ਅੰਡਰ-19 ਵਿਸ਼ਵ ਕੱਪ ਸੈਮੀਫਾਈਨਲ ਨੂੰ ਉਹ ਆਮ ਮੈਚਾਂ ਦੀ ਤਰ੍ਹਾਂ ਹੀ ਲੈਣਗੇ। ਪਾਕਿਸਤਾਨ ਨੇ ਹੁਰਾਇਰਾ ਦੀ 76 ਗੇਂਦਾਂ 'ਚ 64 ਦੌੜਾਂ ਦੀ ਪਾਰੀ ਦੇ ਦਮ 'ਤੇ ਕੁਆਰਟਰ ਫਾਈਨਲ 'ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਹੁਰਾਇਰਾ ਨੇ ਪਾਕਿਸਤਾਨ ਦੀ ਜਿੱਤ ਦੇ ਬਾਅਦ ਕਿਹਾ, ''ਭਾਰਤ ਅਤੇ ਪਾਕਿਸਤਾਨ ਦੀ ਆਪਸੀ ਮੁਕਾਬਲੇਬਾਜ਼ੀ ਹਮੇਸ਼ਾ ਤੋਂ ਰਹੀ ਹੈ। ਦਬਾਅ ਤਾਂ ਹੋਵੇਗਾ ਪਰ ਸਾਨੂੰ ਇਸ ਦੀ ਆਦਤ ਹੋ ਜਾਵੇਗੀ। ਸਾਬਕਾ ਚੈਂਪੀਅਨ ਭਾਰਤ ਨੇ ਚਾਰ ਵਾਰ ਖਿਤਾਬ ਜਿੱਤਿਆ ਹੈ ਜਦਕਿ ਪਾਕਿਸਤਾਨ ਦੋ ਵਾਰ ਜੇਤੂ ਰਿਹਾ ਹੈ।