ਹਫੀਜ਼ ਨੇ NOC ਰੱਦ ਕਰਨ ਦੇ PCB ਦੇ ਕਦਮ ''ਤੇ ਉਠਾਏ ਸਵਾਲ

11/02/2019 3:38:02 PM

ਕਰਾਚੀ— ਸੀਨੀਅਰ ਆਲਰਾਊਂਡਰ ਮੁਹੰਮਦ ਹਫੀਜ਼ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਉਸ ਫੈਸਲੇ 'ਤੇ ਸਵਾਲ ਉਠਾਏ ਹਨ ਜਿਸ 'ਚ ਉਸ ਨੇ ਇਸ ਮਹੀਨੇ ਅਬੁਧਾਬੀ 'ਚ ਟੀ-10 ਲੀਗ ਲਈ ਖਿਡਾਰੀਆਂ ਨੂੰ ਖੇਡਣ ਲਈ ਜਾਰੀ ਨੋ ਓਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਨੂੰ ਰੱਦ ਕਰਨ ਦਾ ਫੈਸਲਾ ਕੀਤਾ।
PunjabKesari
ਹਫੀਜ਼ ਨੇ ਕਿਹਾ, ''ਪਹਿਲਾਂ ਉਨ੍ਹਾਂ ਨੇ ਖਿਡਾਰੀਆਂ ਨੂੰ ਐੱਨ. ਓ. ਸੀ. ਜਾਰੀ ਕਰ ਦਿੱਤੀ ਅਤੇ ਹੁਣ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਲੀਗ 'ਚ ਹਿੱਸਾ ਲੈਣ ਲਈ ਉਨ੍ਹਾਂ ਦੀ ਇਕ ਸਪੱਸ਼ਟ ਨੀਤੀ ਹੋਣੀ ਚਾਹੀਦੀ ਸੀ ।'' ਉਨ੍ਹਾਂ ਕਿਹਾ, ''ਮੈਂ ਕੇਂਦਰੀ ਕਰਾਰ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਨਹੀਂ ਹਾਂ ਅਤੇ ਨਾ ਹੀ ਮੈਨੂੰ ਪਾਕਿਸਤਾਨੀ ਟੀਮ 'ਚ ਚੁਣਿਆ ਗਿਆ ਹੈ, ਅਤੇ ਨਾ ਹੀ ਮੇਰਾ ਕੋਈ ਅਸਥਾਈ ਕਰਾਰ ਹੈ ਅਤੇ ਨਾ ਹੀ ਮੈਂ ਪਹਿਲੇ ਦਰਜੇ ਦੇ ਘਰੇਲੂ ਕ੍ਰਿਕਟ ਨੂੰ ਖੇਡ ਰਿਹਾ ਹਾਂ। ਇਸ ਲਈ ਮੈਂ ਉੱਥੇ ਜਾ ਕੇ ਲੀਗ 'ਚ ਖੇਡਣਾ ਚਾਹੁੰਦਾ ਹਾਂ।'' ਜ਼ਿਕਰਯੋਗ ਹੈ ਕਿ ਪਾਕਿਸਤਾਨੀ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਪਹਿਲਾਂ ਹਫੀਜ਼ ਸਣੇ 15 ਖਿਡਾਰੀਆਂ ਨੂੰ ਐੱਨ. ਓ. ਸੀ. ਜਾਰੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਕਿਉਂਕਿ ਬੋਰਡ ਚਾਹੁੰਦਾ ਸੀ ਕਿ ਖਿਡਾਰੀ ਘਰੇਲੂ ਕ੍ਰਿਕਟ ਅਤੇ ਕੈਂਪ 'ਚ ਹਿੱਸਾ ਲੈਣ। ਪਾਕਿਸਤਾਨ ਦੇ ਇਸ 'ਯੂ-ਟਰਨ' ਦੀ ਐਮੀਰੇਟਸ ਕ੍ਰਿਕਟ ਬੋਰਡ ਪਹਿਲੇ ਹੀ ਆਲੋਚਨਾ ਕਰ ਚੁੱਕਾ ਹੈ ਜਿਸ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਦੀ  ਗੈਰ ਹਾਜ਼ਰੀ ਨਾਲ ਲੀਗ ਨੂੰ ਭਾਰੀ ਨੁਕਸਾਨ ਹੋਵੇਗਾ।                    


Tarsem Singh

Content Editor

Related News