ਅਜ਼ਹਰ ਬੋਲੇ, ਨਹੀਂ ਕੀਤਾ ਤੀਜਾ ਵਿਆਹ...ਖ਼ਬਰ ਛਾਪਣ ਤੋਂ ਪਹਿਲਾਂ ਕਰ ਲਵੋ ਜਾਂਚ

Monday, Dec 21, 2015 - 04:03 PM (IST)

ਅਜ਼ਹਰ ਬੋਲੇ, ਨਹੀਂ ਕੀਤਾ ਤੀਜਾ ਵਿਆਹ...ਖ਼ਬਰ ਛਾਪਣ ਤੋਂ ਪਹਿਲਾਂ ਕਰ ਲਵੋ ਜਾਂਚ
ਨਵੀਂ ਦਿੱਲੀ- ਕੁਝ ਖ਼ਬਰਾਂ ਮੁਤਾਬਕ ਸਾਬਕਾ ਭਾਰਤੀ ਕ੍ਰਿਕਟਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਮੁਹੰਮਦ ਅਜ਼ਹਰੂਦੀਨ ਨੇ ਕਥਿਤ ਰੂਪ ਨਾਲ ਸ਼ੈਨਨ ਮੈਰੀ ਦੇ ਨਾਲ ਤੀਜਾ ਵਿਆਹ ਕਰ ਲਿਆ ਹੈ। ਮੀਡੀਆ ਖਬਰਾਂ ਮੁਤਾਬਕ ਅਜ਼ਹਰੂਦੀਨ ਸੰਗੀਤਾ ਬਿਜਲਾਨੀ ਨਾਲ ਤਲਾਕ ਦੇ ਬਾਅਦ ਸ਼ੈਨਨ ਦੇ ਨਾਲ ਰਹਿ ਰਹੇ ਸਨ। ਜਦੋਂਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ, ਜਿਸ ''ਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਵਿਆਹ ਕਰ ਲਿਆ ਹੈ।

ਅਜ਼ਹਰੂਦੀਨ ਨੇ ਟਵੀਟ ਕੀਤਾ ਕਿ ਮੇਰੇ ਤੀਜੇ ਵਿਆਹ ਕਰਨ ਦੀਆਂ ਖ਼ਬਰਾਂ ਗ਼ਲਤ ਅਤੇ ਝੂਠੀਆਂ ਹਨ। ਕਿਰਪਾ ਕਰਕੇ ਖ਼ਬਰ ਪ੍ਰਕਾਸ਼ਿਤ ਜਾਂ ਪ੍ਰਸਾਰਤ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰ ਲਵੋ। ਸ਼ੈਨਨ ਨਾਲ ਉਨ੍ਹਾਂ ਦੇ ਰਿਸ਼ਤਿਆਂ ਦੀ ਖਬਰ ਪਹਿਲੀ ਵਾਰ ਉਦੋਂ ਜਨਤਕ ਹੋਈ, ਜਦੋਂ 2013 ''ਚ ਉਨ੍ਹਾਂ ਦੀ ਪੈਰਿਸ ''ਚ ਛੁੱਟੀ ਮਨਾਉਂਦੇ ਹੋਏ ਇੱਕ ਤਸਵੀਰ ਵਾਇਰਲ ਹੋ ਗਈ ਸੀ। ਹਾਲਾਂਕਿ ਉਸ ਵੇਲੇ ਸ਼ੈਨਨ ਨੇ ਅਜ਼ਹਰ ਨੂੰ ਸਿਰਫ ਆਪਣਾ ਦੋਸਤ ਦੱਸਿਆ ਸੀ।ਅਜ਼ਹਰ ਪਿਛਲੇ ਸ਼ਨੀਵਾਰ ਨੂੰ ਆਪਣੇ ਡਰਾਈਵਰ ਜਾਨ ਮੁਹੰਮਦ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉੱਤਰ ਪ੍ਰਦੇਸ਼ ਦੇ ਸ਼ਾਮਲੀ ਗਏ ਸਨ ਤਾਂ ਉਸ ਵੇਲੇ ਅਜ਼ਹਰ ਨੇ ਸ਼ੈਨਨ ਨੂੰ ਆਪਣੀ ਪਤਨੀ ਦੇ ਰੂਪ ''ਚ ਦੱਸਿਆ ਸੀ।
 
ਅਮਰੀਕਾ ਦੀ ਸ਼ੈਨਨ ਇਸਲਾਮਿਕ ਲਿਬਾਸ ''ਚ ਸੀ ਅਤੇ ਸਿਰ ''ਤੇ ਹਿਜਾਬ ਪਹਿਨਿਆ ਸੀ।ਅਜ਼ਹਰ ਅਤੇ ਸ਼ੈਨਨ ਦੁਆ ਕਰਨ ਲਈ ਵੀ ਇਕੱਠੇ ਬੈਠੇ ਹੋਏ ਸਨ। ਅਜਹਰ ਦਾ ਪਹਿਲਾ ਨਿਕਾਹ ਹੈਦਰਾਬਾਦ ਦੀ ਨੌਰੀਨ ਨਾਲ ਹੋਇਆ ਸੀ। ਇਸ ਤੋਂ ਬਾਅਦ 1996 ''ਚ ਅਜਹਰ ਦੀ ਜ਼ਿੰਦਗੀ ''ਚ ਸੰਗੀਤਾ ਬਿਜਲਾਨੀ ਆਈ ਅਤੇ 2010 ''ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

Related News