ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਵਿਸ਼ਵ ਚੈਂਪੀਅਨਸ਼ਿਪ ''ਚ ਸਤਵੇਂ ਸਥਾਨ ''ਤੇ ਰਹੀ
Monday, Sep 30, 2019 - 09:57 AM (IST)

ਦੋਹਾ— ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਇੱਥੇ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਸਤਵੇਂ ਸਥਾਨ 'ਤੇ ਰਹੀ। ਮੁਹੰਮਦ ਅਨਸ, ਵੀ.ਕੇ. ਵਿਸਮਯਾ, ਜਿਸਨਾ ਮੈਥਿਊ ਅਤੇ ਟਾਸ ਨਿਰਮਲ ਨੋਹ ਦੀ ਟੀਮ ਨੇ ਤਿੰਨ ਮਿੰਟ 'ਚ 15.77 ਸਕਿੰਟ ਦੇ ਸਮੇਂ ਦੇ ਨਾਲ ਐਤਵਾਰ ਨੂੰ ਅੱਠ ਟੀਮਾਂ ਦੇ ਫਾਈਨਲ 'ਚ ਸਤਵਾਂ ਸਥਾਨ ਹਾਸਲ ਕੀਤਾ। ਭਾਰਤੀ ਟੀਮ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਦੇ ਦੌਰਾਨ ਤਿੰਨ ਮਿੰਟ 15.71 ਸਕਿੰਟ ਦਾ ਸਮਾਂ ਲਿਆ ਸੀ। ਅਨਸ ਨੇ ਦੌੜ ਦੀ ਸ਼ੁਰੂਆਤ ਅਠਵੀਂ ਲੇਨ ਤੋਂ ਕੀਤੀ ਅਤੇ ਦੂਜੇ ਪੜਾਅ ਦੀ ਸ਼ੁਰੂਆਤ ਦੀ ਵਿਸਮਯਾ ਅੰਤਿਮ ਸਥਾਨ 'ਤੇ ਚਲ ਰਹੀ ਸੀ।
ਤੀਜੇ ਪੜਾਅ 'ਚ ਵਿਸਮਯਾ ਤੋਂ ਬੇਟਨ ਲੈਂਦੇ ਹੋਏ ਜਿਸਨਾ ਦੂਜੇ ਦੇਸ਼ ਦੇ ਦੂਜੇ ਪੜਾਅ ਦੀ ਦੌੜਾਕ ਨਲ ਟਕਰਾ ਗਈ ਜਿਸ ਨਾਲ ਅਹਿਮ ਸਮੇਂ ਦਾ ਨੁਕਸਾਨ ਹੋਇਆ। ਭਾਰਤੀ ਟੀਮ ਹਾਲਾਂਕਿ ਇਸ ਸਮੇਂ ਅੰਤਿਮ ਸਥਾਨ 'ਤੇ ਰਹੀ। ਨੋਹ ਨੇ ਅੰਤਿਮ ਪੜਾਅ 'ਚ ਟੀਮ ਨੂੰ ਵਾਪਸੀ ਦਿਵਾਈ ਪਰ ਭਾਰਤ ਸਿਰਫ ਬ੍ਰਾਜ਼ੀਲ ਤੋਂ ਅੱਗੇ ਸਤਵੇਂ ਸਥਾਨ 'ਤੇ ਰਿਹਾ। ਅਮਰੀਕਾ ਨੇ ਤਿੰਨ ਮਿੰਟ 9.34 ਸਕਿੰਟ ਦੇ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਇਸ ਪ੍ਰਤੀਯੋਗਿਤਾ 'ਚ ਪਹਿਲੀ ਵਾਰ ਇਸ ਮੁਕਾਬਲੇ ਨੂੰ ਸ਼ਾਮਲ ਕੀਤਾ ਗਿਆ ਹੈ। ਜਮੈਕਾ ਦੀ ਟੀਮ ਤਿੰਨ ਮਿੰਟ 11.78 ਸਕਿੰਟ ਦੇ ਨਾਲ ਦੂਜੇ ਜਦਕਿ ਬਹਿਰੀਨ ਦੀ ਟੀਮ ਤਿੰਨ ਮਿੰਟ 11.82 ਸਕਿੰਟ ਦੇ ਸਮੇਂ ਅਤੇ ਸਤਵੇਂ ਸਥਾਨ 'ਤੇ ਰਹਿੰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ ਅਤੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।