ਮੋਹਾਲੀ ਵਿਰਾਟ ਕੋਹਲੀ ਦੇ 100ਵੇਂ ਟੈਸਟ ਦੀ ਕਰੇਗਾ ਮੇਜ਼ਬਾਨੀ

Tuesday, Feb 08, 2022 - 04:27 PM (IST)

ਮੋਹਾਲੀ ਵਿਰਾਟ ਕੋਹਲੀ ਦੇ 100ਵੇਂ ਟੈਸਟ ਦੀ ਕਰੇਗਾ ਮੇਜ਼ਬਾਨੀ

ਨਵੀਂ ਦਿੱਲੀ (ਵਾਰਤਾ): ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 100ਵਾਂ ਟੈਸਟ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਮੋਹਾਲੀ ਵਿਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਟੈਸਟ ਬੈਂਗਲੁਰੂ ਵਿਚ ਖੇਡੇ ਜਾਣ ਦੀ ਯੋਜਨਾ ਬਣਾਈ ਗਈ ਸੀ। ਸਥਾਨਕ ਆਈ.ਪੀ.ਐਲ. ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ 14 ਸਾਲਾਂ ਦੇ ਸਬੰਧਾਂ ਕਾਰਨ ਚਿੰਨਾਸਵਾਮੀ ਸਟੇਡੀਅਮ ਕੋਹਲੀ ਲਈ ਘਰੇਲੂ ਮੈਦਾਨ ਰਿਹਾ ਹੈ।

ਇਹ ਵੀ ਪੜ੍ਹੋ: ਸਿੰਧੂ ਅਤੇ ਮੀਰਾਬਾਈ BBC ਇੰਡੀਅਨ ਫੀਮੇਲ ਪਲੇਅਰ ਆਫ ਦਿ ਈਅਰ ਐਵਾਰਡ ਦੀ ਦੌੜ ’ਚ

ਕ੍ਰਿਕਬਜ਼ ਮੁਤਾਬਕ ਸ਼੍ਰੀਲੰਕਾ ਖ਼ਿਲਾਫ਼ ਪਹਿਲਾਂ ਤੋਂ ਐਲਾਨੀ ਗਈ ਸੀਰੀਜ਼ ਉਲਟੇ ਕ੍ਰਮ ਵਿੱਚ ਖੇਡੀ ਜਾ ਸਕਦੀ ਹੈ। ਸੀਰੀਜ਼ ਵਿਚ 2 ਟੈਸਟ ਅਤੇ 3 ਟੀ-20 ਅੰਤਰਰਾਸ਼ਟਰੀ ਮੈਚ ਸ਼ਾਮਲ ਹਨ। ਸ਼੍ਰੀਲੰਕਾ ਆਪਣੇ ਭਾਰਤੀ ਦੌਰੇ ਦੀ ਸ਼ੁਰੂਆਤ ਲਖਨਊ ਵਿਚ ਟੀ-20 ਮੈਚ ਨਾਲ ਕਰੇਗਾ। ਇਸ ਤੋਂ ਪਹਿਲਾਂ ਦੌਰੇ ਦੀ ਸ਼ੁਰੂਆਤ ਟੈਸਟ ਮੈਚਾਂ ਨਾਲ ਹੋਣ ਵਾਲੀ ਸੀ।

ਇਹ ਵੀ ਪੜ੍ਹੋ: ਕੈਂਸਰ ਨੂੰ ਹਰਾਉਣ ਵਾਲੇ ਕੈਨੇਡਾ ਦੇ ਮੈਕਸ ਪੈਰੇਟ ਨੇ ਸਰਦਰੁੱਤ ਓਲੰਪਿਕ ’ਚ ਜਿੱਤਿਆ ਸੋਨ ਤਮਗਾ

ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) 24 ਫਰਵਰੀ ਨੂੰ ਪਹਿਲੇ ਟੀ-20 ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਬਾਅਦ ਦੂਜਾ ਅਤੇ ਤੀਜਾ ਟੀ-20 ਮੈਚ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਚ.ਪੀ.ਸੀ.ਏ.) ਸਟੇਡੀਅਮ ਵਿਚ ਖੇਡਿਆ ਜਾਵੇਗਾ। ਯੂ.ਪੀ.ਸੀ.ਏ. ਅਤੇ ਐਚ.ਪੀ.ਸੀ.ਏ. ਦੋਵਾਂ ਦੇ ਅਧਿਕਾਰੀਆਂ ਨੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡੇਣਗੇ ਕੇਨ ਵਿਲੀਅਮਸਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News