ਮਿਤਾਲੀ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਮਿਲਿਆ ਇਨਾਮ, ICC ਵਨ ਡੇ ਰੈਂਕਿੰਗ ਟਾਪ 5 ''ਚ ਬਣਾਈ ਜਗ੍ਹਾ

Tuesday, Jun 29, 2021 - 08:28 PM (IST)

ਮਿਤਾਲੀ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਮਿਲਿਆ ਇਨਾਮ, ICC ਵਨ ਡੇ ਰੈਂਕਿੰਗ ਟਾਪ 5 ''ਚ ਬਣਾਈ ਜਗ੍ਹਾ

ਦੁਬਈ- ਭਾਰਤੀ ਕਪਤਾਨ ਮਿਤਾਲੀ ਰਾਜ ਬ੍ਰਿਸਟਲ ਵਿਚ ਇੰਗਲੈਂਡ ਦੇ ਵਿਰੁੱਧ ਸੀਰੀਜ਼ ਦੇ ਪਹਿਲੇ ਮੈਚ ਵਿਚ 72 ਦੌੜਾਂ ਦੀ ਪਾਰੀ ਦੇ ਦਮ 'ਤੇ ਬੱਲੇਬਾਜ਼ਾਂ ਦੀ ਤਾਜ਼ਾ ਆਈ. ਸੀ. ਸੀ. ਮਹਿਲਾ ਵਨ ਡੇ ਰੈਂਕਿੰਗ ਦੇ ਫਿਰ ਤੋਂ ਚੋਟੀ ਪੰਜ 'ਚ ਸ਼ਾਮਲ ਹੋ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਹਾਲ ਹੀ ਵਿਚ 22 ਸਾਲ ਪੂਰੇ ਕਰਨ ਵਾਲੀ 38 ਸਾਲਾ ਇਸ ਬੱਲੇਬਾਜ਼ ਨੇ ਜਦੋਂ ਕ੍ਰੀਜ਼ 'ਤੇ ਕਦਮ ਰੱਖਿਆ ਸੀ ਜਦੋਂ ਟੀਮ 2 ਵਿਕਟਾਂ 'ਤੇ 27 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ।

ਇਹ ਖ਼ਬਰ ਪੜ੍ਹੋ- ਕੂੜਾ ਸੁੱਟਣ 'ਤੇ ਅਜੈ ਜਡੇਜਾ ਨੂੰ ਕੀਤਾ 5 ਹਜ਼ਾਰ ਰੁਪਏ ਜੁਰਮਾਨਾ


ਭਾਰਤ ਨੇ 8 ਵਿਕਟਾਂ 'ਤੇ 201 ਦੌੜਾਂ ਬਣਾਈਆਂ ਜੋ ਕਿ ਵਿਸ਼ਵ ਚੈਂਪੀਅਨ ਟੀਮ ਦੇ ਵਿਰੁੱਧ ਬਹੁਤ ਨਹੀਂ ਸਨ। ਇੰਗਲੈਂਡ ਨੇ ਆਸਾਨੀ ਨਾਲ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਪਿਛਲੇ ਵਿਸ਼ਵ ਕੱਪ ਫਾਈਨਲ (2017) 'ਚ ਭਾਰਤ ਨੂੰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਮਿਤਾਲੀ ਤਿੰਨ ਸਥਾਨਾਂ ਦੇ ਸੁਧਾਰ ਦੇ ਨਾਲ ਅਕਤੂਬਰ 2019 ਤੋਂ ਬਾਅਦ ਪਹਿਲੀ ਵਾਰ 5ਵੇਂ ਸਥਾਨ 'ਤੇ ਪਹੁੰਚੀ ਹੈ। ਭਾਰਤ ਦੇ ਕਿਸੇ ਹੋਰ ਖਿਡਾਰੀ ਨੂੰ ਰੈਂਕਿੰਗ 'ਚ ਹਾਲਾਂਕਿ ਖਾਸ ਫਾਇਦਾ ਨਹੀਂ ਹੋਇਆ। ਟੀ-20 ਅੰਤਰਰਾਸ਼ਟਰੀ ਸਵਰੂਪ 'ਚ ਪਹਿਲੇ ਸਥਾਨ 'ਤੇ ਕਬਜ਼ਾ ਨੌਜਵਾਨ ਸ਼ੇਫਾਲੀ ਵਰਮਾ ਨੇ ਵਨ ਡੇ ਰੈਂਕਿੰਗ ਦਾ ਆਗਾਜ਼ 120ਵੇਂ ਸਥਾਨ ਦੇ ਨਾਲ ਕੀਤਾ।

PunjabKesari
ਉਨ੍ਹਾਂ ਨੇ ਆਪਣੇ ਡੈਬਿਊ ਮੈਚ ਵਿਚ 14 ਗੇਂਦਾਂ 15 ਦੌੜਾਂ ਦੀ ਪਾਰੀ ਖੇਡੀ ਸੀ। ਰੈਂਕਿੰਗ 'ਚ ਚੋਟੀ 'ਤੇ ਕਬਜ਼ਾ ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਯੂਮੋਂਟ ਨੇ ਆਪਣਾ ਸਥਾਨ ਹੋਰ ਮਜ਼ਬੂਤ ਕੀਤਾ। ਇਸ ਮੈਚ 'ਚ ਅਜੇਤੂ 87 ਦੌੜਾਂ ਦੀ ਪਾਰੀ ਨਾਲ ਮੈਚ ਆਫ ਦਿ ਮੈਚ ਚੁਣੀ ਗਈ, ਇਸ ਖਿਡਾਰੀ ਨੇ 26 ਰੇਂਟਿੰਗ ਅੰਕ ਹਾਸਲ ਕੀਤੇ, ਜਿਸ ਨਾਲ ਉਸਦੇ ਕੁਲ ਰੇਂਟਿੰਗ ਅੰਕ 791 ਹੋ ਗਏ ਹਨ। ਨਤਾਲੀ ਸਾਈਵਰ ਅਜੇਤੂ 74 ਦੌੜਾਂ ਦੀ ਪਾਰੀ ਨਾਲ ਮਹਿਲਾਵਾਂ ਦੀ ਤਾਜ਼ਾ ਰੈਂਕਿੰਗ 9ਵੇਂ ਤੋਂ 8ਵੇਂ ਸਥਾਨ 'ਤੇ ਆ ਗਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News