ਮਿਤਾਲੀ ਇੰਗਲੈਂਡ ਵਿਰੁੱਧ ਘਰੇਲੂ ਟੀ20 ਸੀਰੀਜ਼ ਤੋਂ ਬਾਅਦ ਲੈ ਸਕਦੀ ਹੈ ਸੰਨਿਆਸ!

Wednesday, Feb 06, 2019 - 12:16 AM (IST)

ਮਿਤਾਲੀ ਇੰਗਲੈਂਡ ਵਿਰੁੱਧ ਘਰੇਲੂ ਟੀ20 ਸੀਰੀਜ਼ ਤੋਂ ਬਾਅਦ ਲੈ ਸਕਦੀ ਹੈ ਸੰਨਿਆਸ!

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ ਖਿਡਾਰੀ ਮਿਤਾਲੀ ਰਾਜ ਇੰਗਲੈਂਡ ਵਿਰੁੱਧ ਆਗਾਮੀ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਅਦ ਖੇਡ ਦੇ ਇਸ ਸਵਰੂਪ ਤੋਂ ਸੰਨਿਆਸ ਲੈ ਸਕਦੀ ਹੈ ਜਦਕਿ ਉਹ ਵਨ ਡੇ 'ਚ ਖੇਡਣਾ ਜਾਰੀ ਰੱਖੇਗੀ, ਜਿੱਥੇ ਉਹ ਟੀਮ ਦੀ ਕਪਤਾਨ ਹੈ। ਭਾਰਤੀ ਮਹਿਲਾ ਟੀਮ ਬੁੱਧਵਾਰ ਤੋਂ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੇਗੀ ਪਰ ਹੁਣ ਇਹ ਪੱਕਾ ਨਹੀਂ ਹੈ ਕਿ ਮਿਤਾਲੀ ਨੂੰ ਟੀਮ ਦੇ ਆਖਰੀ 11 ਖਿਡਾਰੀਆਂ 'ਚ ਜਗ੍ਹਾ ਮਿਲੇਗੀ ਜਾ ਨਹੀਂ। ਇਸ ਖਿਡਾਰੀ ਦੀ ਚੋਣ ਜੇਕਰ ਆਖਰੀ 11 'ਚ ਹੋਣ ਦੀ ਸਥਿਤੀ 'ਚ ਵੀ ਇਹ ਪਤਾ ਲੱਗਦਾ ਹੈ ਕਿ 36 ਸਾਲ ਦੀ ਮਿਤਾਲੀ ਇੰਗਲੈਂਡ ਵਿਰੁੱਧ ਘਰੇਲੂ ਟੀ-20 ਸੀਰੀਜ਼ ਤੋਂ ਬਾਅਦ ਇਸ ਸਵਰੂਪ 'ਚ ਅੱਗੇ ਨਹੀਂ ਖੇਡੇਗੀ। ਇੰਗਲੈਂਡ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ 4 ਮਾਰਚ ਤੋਂ ਅਸਮ ਦੇ ਬਾਰਾਸਪਾਰਾ 'ਚ ਖੇਡਿਆ ਜਾਵੇਗਾ।


Related News