ਮੁੱਖ ਕੋਚ ਬਣਦੇ ਹੀ ਮਿਸਬਾਹ ਨੇ ਕਪਤਾਨ ਸਰਫਰਾਜ਼ ਦੀ ਸਮੀਖਿਆ ਕਰਨੀ ਕੀਤੀ ਸ਼ੁਰੂ
Saturday, Sep 07, 2019 - 05:01 PM (IST)

ਸਪੋਰਸਟ ਡੈਸਕ— ਪਾਕਿਸਤਾਨ ਕ੍ਰਿਕੇਟ ਟੀਮ ਨੇ ਨਵੇਂ ਕੋਚ ਬਣੇ ਮਿਸਬਾਹ ਉਲ ਹੱਕ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਤਿਆਰੀ ਕਰ ਲਈ ਹੈ। ਮਿਸਬਾਹ ਉਲ ਹੱਕ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਦੀ ਟੀਮ ਅਜਿਹੀ ਟੀਮ ਬਣੇਗੀ ਜੋ ਵਿਰੋਧੀ ਟੀਮ ਦਾ ਡੱਟ ਕੇ ਮੁਕਾਬਲਾ ਕਰਨ 'ਚ ਸਫਲ ਰਹੇ। ਇਸ ਦੇ ਨਾਲ ਹੀ ਮਿਸਬਾਹ ਨੇ ਕਪਤਾਨ ਨੇ ਸਰਫਰਾਜ਼ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਸਰਫਰਾਜ਼ ਦੀ ਫਿਟਨੈੱਸ, ਜਿੱਤ ਦਾ ਫੀਸਦੀ, ਉਨ੍ਹਾਂ ਦੇ ਮੈਚ 'ਚ ਯੋਗਦਾਨ ਨੂੰ ਲੈ ਸਾਰੇ ਪੁਰਾਣੇ ਰਿਕਾਰਡ ਨੂੰ ਦੇਖ ਰਹੇ ਹਨ।
ਮਿਸਬਾਹ ਉਲ ਹੱਕ ਨੇ ਅੱਗੇ ਇਹ ਵੀ ਕਿਹਾ ਕਿ ਕਪਤਾਨ ਦੇ ਤੌਰ 'ਤੇ ਸਰਫਰਾਜ਼ ਅਹਿਮਦ ਦੇ ਪ੍ਰਦਰਸ਼ਨ ਦਾ ਰਿਵਿਊ ਵੀ ਕੀਤਾ ਜਾਵੇਗਾ ਅਤੇ ਜਿੱਥੇ ਕੁਝ ਗਲਤੀ ਹੋਈ ਹੈ ਉਸ 'ਚ ਸੁਧਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੀ ਸੀਰੀਜ਼ ਤੋਂ ਪਹਿਲਾਂ ਚੱਲ ਰਹੇ ਪ੍ਰੀ-ਸੀਜ਼ਨ ਟ੍ਰੇਨਿੰਗ ਕੈਂਪ 'ਚ ਕਾਫ਼ੀ ਮਿਹਨਤ ਕਰ ਰਹੇ ਹਨ। ਇਸ 'ਤੇ ਕੋਚ ਮਿਸਬਾਹ ਨੇ ਸਰਫਰਾਜ਼ ਦੀ ਫਿਟਨੈੱਸ 'ਚ ਸੁਧਾਰ ਕਰਨ ਦੇ ਪ੍ਰਤੀ ਲਗਨ ਅਤੇ ਸਖਤ ਮਿਹਨਤ ਦੀ ਤਰੀਫ ਕੀਤੀ ਹੈ। ਖਬਰਾਂ ਦੀਆਂ ਮੰਨੀਏ ਤਾਂ ਕਪਤਾਨ ਸਰਫਰਾਜ ਨੇ ਫਿੱਟ ਖਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੋਣ ਲਈ 7-9 ਕਿੱਲੋਗ੍ਰਾਮ ਭਾਰ ਘਟਾਇਆ ਹੈ। ਮਿਸਬਾਹ ਨੇ ਅੱਗੇ ਆਪਣੇ ਬਿਆਨ 'ਚ ਕਿਹਾ ਹੈ ਕਿ ਖਿਡਾਰੀਆਂ ਦੀ ਫਿਟਨੈੱਸ ਲੈਵਲ ਨੂੰ ਵੀ ਧਿਆਨ 'ਚ ਰੱਖ ਕੇ ਪਾਕਿਸਤਾਨ ਕ੍ਰਿਕਟ ਟੀਮ ਅੱਗੇ ਦੀ ਰਣਨੀਤੀ ਬਣਾਏਗੀ।
ਮਿਸਬਾਹ ਉਲ ਹੱਕ ਨੇ ਅੱਗੇ ਇਹ ਵੀ ਕਿਹਾ ਕਿ ਕਪਤਾਨ ਦੇ ਤੌਰ 'ਤੇ ਸਰਫਰਾਜ਼ ਅਹਿਮਦ ਦੇ ਪਰਫਾਰਮੈਂਸ ਦਾ ਰਿਵਿਊ ਵੀ ਕੀਤਾ ਜਾਵੇਗਾ ਅਤੇ ਜਿੱਥੇ ਕੁਝ ਗਲਤੀ ਹੋਈ ਹੈ ਉਸ 'ਚ ਸੁਧਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੀ ਸੀਰੀਜ਼ ਤੋਂ ਪਹਿਲਾਂ ਚੱਲ ਰਹੇ ਪ੍ਰੀ-ਸੀਜ਼ਨ ਟ੍ਰੇਨਿੰਗ ਕੈਂਪ 'ਚ ਕਾਫ਼ੀ ਮਿਹਨਤ ਕਰ ਰਹੇ ਹਨ। ਇਸ 'ਤੇ ਕੋਚ ਮਿਸਬਾਹ ਨੇ ਸਰਫਰਾਜ਼ ਦੀ ਫਿਟਨੈੱਸ 'ਚ ਸੁਧਾਰ ਕਰਨ ਦੇ ਪ੍ਰਤੀ ਲਗਨ ਅਤੇ ਸਖਤ ਮਿਹਨਤ ਦੀ ਤਰੀਫ ਕੀਤੀ ਹੈ। ਖਬਰਾਂ ਦੀਆਂ ਮੰਨੀਏ ਤਾਂ ਕਪਤਾਨ ਸਰਫਰਾਜ ਨੇ ਫਿੱਟ ਖਿਡਾਰੀਆਂ ਦੀ ਲਿਸਟ 'ਚ ਸ਼ਾਮਿਲ ਹੋਣ ਲਈ 7-9 ਕਿੱਲੋਗ੍ਰਾਮ ਭਾਰ ਘਟਾਇਆ ਹੈ। ਮਿਸਬਾਹ ਨੇ ਅੱਗੇ ਆਪਣੇ ਬਿਆਨ 'ਚ ਕਿਹਾ ਹੈ ਕਿ ਖਿਡਾਰੀਆਂ ਦੀ ਫਿਟਨੈੱਸ ਲੈਵਲ ਨੂੰ ਵੀ ਧਿਆਨ 'ਚ ਰੱਖ ਕੇ ਪਾਕਿਸਤਾਨ ਕ੍ਰਿਕਟ ਟੀਮ ਅੱਗੇ ਦੀ ਰਣਨੀਤੀ ਬਣਾਏਗੀ।
ਧਿਆਨ ਯੋਗ ਹੈ ਕਿ ਵਰਲਡ ਕੱਪ 2019 'ਚ ਪਾਕਿਸਤਾਨ ਕ੍ਰਿਕਟ ਟੀਮ ਦਾ ਪਰਫਾਰਮੈਂਸ ਬੇਹੱਦ ਹੀ ਖ਼ਰਾਬ ਰਿਹਾ ਸੀ ਅਤੇ ਨਾਲ ਹੀ ਸਰਫਰਾਜ਼ ਅਹਿਮਦ ਦੀ ਫਿਟਨੈੱਸ ਦੀ ਚਰਚਾ ਕਾਫ਼ੀ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2018 ਤੋਂ ਸਰਫਰਾਜ਼ ਅਹਿਮਦ ਦੀ ਕਪਤਾਨੀ 'ਚ ਪਾਕਿਸਤਾਨ ਟੀਮ ਨੇ 11 ਟੈਸਟ 'ਚ 4 ਟੈਸਟ ਜਿੱਤੇ ਹਨ ਅਤੇ 6 ਟੈਸਟ ਮੈਚ ਡਰਾ ਰਹੇ ਹਨ। ਉਥੇ ਹੀ 34 'ਚੋਂ ਸਿਰਫ 14 ਵਨ-ਡੇ ਮੈਚ ਪਾਕਿਸਤਾਨ ਦੀ ਟੀਮ ਜਿੱਤ ਪਾਈ ਹੈ।