ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
Wednesday, Jul 14, 2021 - 07:59 PM (IST)
ਕਰਾਚੀ- ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹਕ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਵਨ ਡੇ ਸੀਰੀਜ਼ ਵਿਚ ਦੂਜੇ ਦਰਜੇ ਦੀ ਇੰਗਲੈਂਡ ਟੀਮ ਦੇ ਹੱਥੋਂ 0-3 ਨਾਲ ਮਿਲੀ ਹਾਰ ਨਾਲ ਉਸਦੀ ਟੀਮ ਦਾ ਮਨੋਬਲ ਡਿੱਗ ਗਿਆ ਅਤੇ ਉਹ ਬਹੁਤ ਚਿੰਤਿਤ ਹੋ ਗਏ ਹਨ। ਪਾਕਿਸਤਾਨ ਨੂੰ ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਹਰਾਇਆ। ਮਿਸਬਾਹ ਨੇ ਕਿਹਾ ਕਿ ਹਾਲ ਹੀ ਦੀ ਸੀਰੀਜ਼ਾਂ ਵਿਚ ਵਧੀਆ ਪ੍ਰਦਰਸ਼ਨ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਸੀ। ਸਾਨੂੰ ਲੱਗਿਆ ਕਿ ਅਸੀਂ ਠੀਕ ਦਿਸ਼ਾ ਵਿਚ ਜਾ ਰਹੇ ਹਾਂ ਪਰ ਇਸ ਹਾਰ ਨਾਲ ਸਾਡਾ ਮਨੋਬਲ ਡਿੱਗਿਆ।
ਉਨ੍ਹਾਂ ਨੇ ਕਿਹਾ ਕਿ ਹੁਣ ਲੱਗ ਰਿਹਾ ਹੈ ਕਿ ਫਿਰ ਜ਼ੀਰੋ 'ਤੇ ਆ ਗਏ ਹਾਂ ਪਰ ਅਸੀਂ ਅੱਗੇ ਵਧਣ ਦਾ ਰਸਤਾ ਲੱਭ ਲਵਾਂਗੇ। ਮੈਨੂੰ ਸਮਝ 'ਚ ਨਹੀਂ ਆਇਆ ਕਿ ਇਸ ਸੀਰੀਜ਼ ਵਿਚ ਟੀਮ ਇੰਨੇ ਖਰਾਬ ਫਾਰਮ 'ਚ ਕਿਉ ਸੀ ਅਤੇ ਆਪਣੀ ਲੈਅ ਤੋਂ ਕਿਵੇਂ ਖੁੰਝ ਗਏ। ਮੁੱਖ ਕੋਚ ਹੋਣ ਦੇ ਨਾਤੇ ਮੇਰੇ ਲਈ ਇਹ ਚਿੰਤਾ ਦਾ ਸਬਬ ਹੈ। ਅਜਿਹੇ ਪ੍ਰਦਰਸ਼ਨ 'ਤੇ ਕੀ ਕਹਾਂ। ਇਸ ਦੇ ਬਚਾਅ ਵਿਚ ਕੁਝ ਨਹੀਂ ਕਹਿ ਸਕਦਾ। ਅਸੀਂ ਸਾਰੇ ਜ਼ਿੰਮੇਦਾਰ ਹਾਂ। ਖਿਡਾਰੀ, ਕੋਚ, ਸਹਿਯੋਗੀ ਸਟਾਫ ਸਾਰੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।