ਟੋਕੀਓ ਓਲੰਪਿਕ ''ਚ ਹਿੱਸਾ ਲੈਣ ਲਈ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ''ਚ ਮੀਰਬਾਈ ਚਾਨੂ

01/03/2020 9:32:23 AM

ਸਪੋਰਟਸ ਡੈਸਕ— ਟੋਕੀਓ ਓਲੰਪਿਕ ਲਈ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਵਿਚ ਲੱਗੀ ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਵੀਰਵਾਰ ਨੂੰ ਕੌਮਾਂਤਰੀ ਵੇਟਲਿਫਟਿੰਗ ਮਹਾਸੰਘ (ਆਈ. ਡਬਲਯੂ.ਐੱਫ.) ਵੱਲੋਂ ਜਾਰੀ ਓਲੰਪਿਕ ਕੁਆਲੀਫਾਈਰ ਰੈਂਕਿੰਗ ਸੂਚੀ ਵਿਚ ਅੱਠਵਾਂ ਸਥਾਨ ਬਰਕਰਾਰ ਰੱਖਿਆ। ਓਲੰਪਿਕ ਕੁਆਲੀਫਿਕੇਸ਼ਨ ਲਈ ਦੌੜ ਵਿਚ 25 ਸਾਲ ਦੀ ਵੇਟਲਿਫਟਰ ਨੇ ਹੁਣ ਤਕ 2666.6406 ਰੈਂਕਿੰਗ ਅੰਕ ਜੁਟੇ ਲਏ ਹਨ। ਟੋਕੀਓ ਲਈ ਕੁਆਲੀਫਾਈ ਕਰਨ ਲਈ 49 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈਣ ਵਾਲੀ ਵੇਟਲਿਫਟਰ ਨੂੰ ਛੇ ਮਹੀਨਿਆਂ ਦੇ ਤਿੰਨ ਪੀਰੀਅਡਾਂ 'ਚ ਇਕ ਟੂਰਨਾਮੈਂਟ ਵਿਚ ਹਿੱਸਾ ਲੈਣਾ ਹੋਵੇਗਾ, ਜਿਸ ਵਿਚ ਘੱਟ ਤੋਂ ਘੱਟ ਇਕ ਸੋਨ ਅਤੇ ਇਕ ਚਾਂਦੀ ਦਾ ਮੁਕਾਬਲਾ ਸ਼ਾਮਿਲ ਹੋਵੇ।
PunjabKesari
ਰਾਸ਼ਟਰੀ ਕੋਚ ਵਿਜੇ ਸ਼ਰਮਾ ਨੇ ਕਿਹਾ ਕਿ ਰੈਂਕਿੰਗ ਅੰਕ ਇਕ ਵੇਟਲਿਫਟਰ ਦੇ ਟੂਰਨਾਮੈਂਟ ਦੀ ਗਿਣਤੀ ਦੇ ਆਧਾਰ 'ਤੇ ਮਿਲਦੇ ਹਨ ਅਤੇ ਮੀਰਾਬਾਈ ਕੁਝ ਮੁਕਾਬਲਿਆਂ ਵਿਚੋਂ ਹਟ ਚੁੱਕੀ ਹੈ। ਉਹ ਪਿੱਠ ਦੀ ਸੱਟ ਕਾਰਨ 2018 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਨਹੀਂ ਖੇਡ  ਸੀ ਪਰ ਅਜੇ ਅੱਠਵੇਂ ਸਥਾਨ 'ਤੇ ਰਹਿਣਾ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਆਖ਼ਰੀ ਰੈਂਕਿੰਗ ਅਪ੍ਰੈਲ ਵਿਚ ਆਵੇਗੀ ਅਤੇ ਉਸ ਵਿਚ ਸਰਵਉੱਚ ਨਤੀਜੇ ਸ਼ਾਮਲ ਕੀਤੇ ਜਾਣਗੇ। ਤਾਜਾ ਕੁਆਲੀਫਾਇੰਗ ਰੈਂਕਿੰਗ ਵਿਚ ਚੀਨ ਦੇ ਤਿੰਨ ਵੇਟਲਿਫਟਰ ਟਾਪ ਪੰਜ ਵਿਚ ਸ਼ਾਮਲ ਹਨ, ਜਿਸ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਕਾਰਡਧਾਰੀ ਹੇਓ ਜਿਹੁਈ ਟਾਪ 'ਤੇ ਹਨ ਪਰ ਓਲੰਪਿਕ ਵਿਚ ਇਹ ਦੇਸ਼ ਇਕ ਭਾਰ ਵਰਗ ਵਿਚ ਸਿਰਫ਼ ਇਕ ਅਥਲੀਟ ਹੀ ਭੇਜ ਸਕਦਾ ਹੈ। ਪੁਰਸ਼ਾਂ ਦੇ 67 ਕਿਲੋਗ੍ਰਾਮ ਵਰਗ ਵਿਚ ਨੌਜਵਾਨ ਓਲੰਪਿਕ ਗੋਲਡ ਮੈਡਲ ਜੇਤੂ ਜੇਰੇਮੀ ਲਾਲਰਿਨੁਗਾ 2,310.9653 ਅੰਕ ਨਾਲ 32ਵੇਂ ਸਥਾਨ 'ਤੇ ਬਣੇ ਹੋਏ ਹਨ।


Tarsem Singh

Content Editor

Related News