ਮਿਨਰਵਾ ਨੂੰ ਏ. ਐੱਫ. ਸੀ. ਕੱਪ ਮੈਚ ਲਈ ਕਲਿੰਗਾ ਸਟੇਡੀਅਮ ਦੇ ਇਸਤੇਮਾਲ ਦੀ ਮਨਜ਼ੂਰੀ ਮਿਲੀ
Thursday, Apr 11, 2019 - 07:19 PM (IST)

ਨਵੀਂ ਦਿੱਲੀ- ਮਿਨਰਵਾ ਪੰਜਾਬ ਐੱਫ. ਸੀ. ਨੇ ਵੀਰਵਾਰ ਨੂੰ ਉਦੋਂ ਸੁੱਖ ਦਾ ਸਾਹ ਲਿਆ, ਜਦੋਂ ਓਡਿਸ਼ਾ ਸਰਕਾਰ ਨੇ ਉਸ ਨੂੰ 1 ਮਈ ਨੂੰ ਹੋਣ ਵਾਲੇ ਏ. ਐੱਫ. ਸੀ. ਕੱਪ ਘਰੇਲੂ ਫੁੱਟਬਾਲ ਮੈਚ ਲਈ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ। ਮਿਨਰਵਾ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੀ ਬੇਨਤੀ 'ਤੇ ਓਡਿਸ਼ਾ ਸਰਕਾਰ ਨੇ ਨੇਪਾਲ ਦੇ ਕਲੱਬ ਮਨਾਂਗ ਮਾਰਸ਼ਯਾਂਗਡੀ ਵਿਰੁੱਧ ਹੋਣ ਵਾਲੇ ਗਰੁੱਪ-ਈ ਦੇ ਮੈਚ ਲਈ ਉਸ ਨੂੰ ਸਟੇਡੀਅਮ ਦੇ ਇਸਤੇਮਾਲ ਦੀ ਮਨਜ਼ੂਰੀ ਵਾਪਸ ਲੈ ਲਈ।