ਜਦੋਂ ਮਿਲਖਾ ਸਿੰਘ ਦੀ ਪਰਮੋਸ਼ਨ ਲਈ ਪ੍ਰਧਾਨ ਮੰਤਰੀ ਨਹਿਰੂ ਨੇ ਬਦਲ ਦਿੱਤਾ ਸੀ ਇਹ ਨਿਯਮ

06/19/2021 5:54:51 PM

ਸਪੋਰਟਸ ਡੈਸਕ— ਫ਼ਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੀ ਰਾਤ ਨੂੰ 11.24 ਵਜੇ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਆਪਣੇ ਖੇਡ ਕਰੀਅਰ ’ਚ ਮਿਲਖਾ ਸਿੰਘ ਨੇ ਕਈ ਸ਼ਾਨਦਾਰ ਉਪਲੱਬਧੀਾਆਂ ਹਾਸਲ ਕੀਤੀਆਂ। ਵੱਖ-ਵੱਖ ਖੇਤਰਾਂ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਮਿਲਖਾ ਸਿੰਘ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟਾਉਂਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਹੈ। ਅੱਜ ਅਸੀਂ ਤੁਹਾਨੂੰ ਮਿਲਖਾ ਸਿੰਘ ਦੇ ਨਾਲ ਸਬੰਧਤ ਇਕ ਮਜ਼ੇਦਾਰ ਕਿੱਸਾ ਸੁਣਾਉਣ ਜਾ ਰਹੇ ਹਾਂ। 
ਇਹ ਵੀ ਪੜ੍ਹੋ : ਜਾਣੋ ਉਸ ਰੌਚਕ ਕਿੱਸੇ ਬਾਰੇ ਜਿਸ ਤੋਂ ਬਾਅਦ ‘ਫ਼ਲਾਇੰਗ ਸਿੱਖ’ ਕਹੇ ਜਾਣ ਲੱਗੇ ਮਿਲਖਾ ਸਿੰਘ

ਮਿਲਖਾ ਸਿੰਘ ਏਸ਼ੀਆਡ ਤੋਂ ਸੋਨ ਤਮਗ਼ਾ ਜਿੱਤ ਕੇ ਭਾਰਤ ਪਰਤੇ ਸਨ। ਉਸ ਸਮੇਂ ਦੇਸ਼ ਦੇ ਪੀ. ਐੱਮ. ਨਹਿਰੂ ਨੇ ਚੀਫ਼ ਆਫ਼ ਦਿ ਆਰਮੀ ਸਟਾਫ਼ (ਸੀ. ਓ. ਐੱਸ.) ਨੂੰ ਕਿਹਾ ਕਿ ਉਹ ਮਿਲਖਾ ਸਿੰਘ ਨੂੰ ਆਫ਼ਰ ਦੇਵੇ। ਸੀ. ਓ. ਐੱਸ. ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। ਉਦੋਂ ਪੀ. ਐੱਮ. ਨੇ ਉਸ ਨੂੰ ਕਿਹਾ ਕਿ ਉਹ ਮਿਲਖਾ ਨੂੰ ਜੇ. ਸੀ. ਓ. (ਜੂਨੀਅਰ ਕਮਿਸ਼ਨਡ ਅਫ਼ਸਰ) ਬਣਾਵੇ। ਤਦ ਚੀਫ਼ ਨੇ ਕਿਹਾ ਕਿ ਇਸ ਲਈ ਘੱਟੋ-ਘੱਟ 10 ਸਾਲਾਂ ਦੀ ਸਰਵਿਸ (ਸੇਵਾ) ਦੀ ਜ਼ਰੂਰਤ ਹੈ ਜਦਕਿ ਮਿਲਖਾ ਦੇ ਕੋਲ ਸਿਰਫ਼ 5 ਸਾਲ ਹਨ। ਇਹ ਸੁਣਨ ਦੇ ਬਾਅਦ ਪੀ. ਐੱਮ. ਨੇ ਚੀਫ਼ ਨੂੰ ਨਿਯਮ ਬਦਲਣ ਲਈ ਕਿਹਾ, ਤੇ ਫ਼ਾਈਲ ਦੀ ਮਨਜ਼ੂਰੀ ਲਈ ਉਨ੍ਹਾਂ ਨੂੰ ਕਾਗਜ਼ਾਤ ਦੇਣ ਲਈ ਕਿਹਾ। ਇਸ ਤੋਂ ਬਾਅਦ ਮਿਲਖਾ ਸਿੰਘ ਨੂੰ ਜੇ. ਸੀ. ਓ. ਦੇ ਤੌਰ ’ਤੇ ਨੌਕਰੀ ’ਚ ਤਰੱਕੀ ਦਿੱਤੀ ਗਈ। ਮਿਲਖਾ ਸਿੰਘ ਨੇ ਆਪਣੀ ਤਰੱਕੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਇੰਨੇ ਖ਼ੁਸ਼ ਸਨ ਕਿ ਉਨ੍ਹਾਂ ਨੇ ਅਗਲੇ ਚਾਰ ਦਿਨਾਂ ਤਕ ਆਪਣੀ ਵਰਦੀ ਨਹੀਂ ਉਤਾਰੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News