ਮਿਲਖਾ ਸਿੰਘ ਤੇ ਮੰਧਾਨਾ ਨੂੰ ਇੰਡੀਅਨ ਸਪੋਰਟਸ ਐਵਾਰਡ ਨਾਲ ਕੀਤਾ ਸਨਮਾਨਤ
Friday, Oct 11, 2019 - 07:08 PM (IST)

ਮੁੰਬਈ— ਮਹਾਨ ਐਥਲੀਟ ਮਿਲਖਾ ਸਿੰਘ ਤੇ ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਇੰਡੀਅਨ ਸਪੋਰਟਸ ਐਵਾਰਡ (ਆਈ. ਐੱਸ. ਐੱਚ.) ਦੇ ਦੂਜੇ ਸੈਸ਼ਨ ਦੌਰਾਨ ਸਨਮਾਨਤ ਕੀਤਾ ਗਿਆ। ਆਈ. ਐੱਸ. ਐੱਚ. ਦਾ ਦੂਜਾ ਸੈਸ਼ਨ ਹਾਲ ਹੀ 'ਚ ਆਯੋਜਿਤ ਕੀਤਾ ਗਿਆ ਜੋ ਆਰ. ਪੀ-ਐੱਸ. ਜੀ. ਗਰੁੱਪ ਦੇ ਚੇਅਰਮੈਨ ਸੰਜੀਵ ਗੋਇਨਕਾ ਤੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਵਲੋਂ ਸ਼ੁਰੂ ਕੀਤੇ ਗਏ ਸਨ। ਸਮਾਰੋਹ ਦੇ ਦੌਰਾਨ 17 ਐਵਾਰਡ (ਪੁਰਸਕਾਰ) ਦਿੱਤੇ ਗਏ ਜਿਸ 'ਚ ਜਿਊਰੀ ਪੁਰਸਕਾਰ ਤੇ 6 ਪ੍ਰਸਿੱਧ ਪੁਰਸਕਾਰ ਸ਼ਾਮਲ ਸਨ।