ਕਤਰ ਨਾਲ ਡਰਾਅ ਖੇਡਣਾ ਭਾਰਤੀ ਫੁੱਟਬਾਲ ਲਈ ਮੀਲ ਦਾ ਪੱਥਰ : ਥਾਪਾ

Friday, Sep 11, 2020 - 10:21 PM (IST)

ਨਵੀਂ ਦਿੱਲੀ- ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਅਨਿਰੁੱਧ ਥਾਪਾ ਦਾ ਮੰਨਣਾ ਹੈ ਕਿ ਫੀਫਾ ਵਿਸ਼ਵ ਕੱਪ 2022 ਦੇ ਕੁਆਲੀਫਾਈਰ ਮੁਕਾਬਲੇ 'ਚ ਏਸ਼ੀਆ ਚੈਂਪੀਅਨ ਕਤਰ ਦੇ ਵਿਰੁੱਧ ਗੋਲ ਰਹਿਤ ਡਰਾਅ ਖੇਡਣਾ ਭਾਰਤੀ ਫੁੱਟਬਾਲ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਭਾਰਤ ਨੇ ਕੁਆਲੀਫਾਇਰ 'ਚ ਕਤਰ ਦੇ ਵਿਰੁੱਧ ਡਰਾਅ ਖੇਡਿਆ ਸੀ। ਕਤਰ ਨੇ 2019 ਏ. ਐੱਫ. ਸੀ. ਏਸ਼ੀਆ ਕੱਪ ਦੇ ਫਾਈਨਲ 'ਚ ਜਾਪਾਨ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।
ਇਸ 22 ਸਾਲਾ ਖਿਡਾਰੀ ਨੇ ਲਾਈਵ ਚੈਟ ਦੇ ਦੌਰਾਨ ਕਿਹਾ ਕਿ 50 ਸਾਲਾ ਤੋਂ ਬਾਅਦ ਇਹ ਮੈਚ ਭਾਰਤੀ ਫੁੱਟਬਾਲ ਟੀਮ ਦੇ ਲਈ ਮੀਲ ਦਾ ਪੱਥਰ ਸਾਬਤ ਹੋਇਆ ਹੈ। ਟੀਮ ਦਾ ਮਨੋਬਲ ਉੱਚਾ ਸੀ ਪਰ ਕਿਸੇ ਨੇ ਵੀ ਟੀਮ ਨਾਲ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਸੀ। ਸਾਡੇ ਪ੍ਰਦਰਸ਼ਨ 'ਤੇ ਕਿਸੇ ਨੇ ਗੌਰ ਨਹੀਂ ਕੀਤਾ ਪਰ ਏਸ਼ੀਆ ਚੈਂਪੀਅਨ ਦੇ ਨਾਲ ਡਰਾਅ ਖੇਡਣ ਨਾਲ ਭਾਰਤੀ ਫੁੱਟਬਾਲ ਦਾ ਦ੍ਰਿਸ਼ ਹੀ ਬਦਲ ਗਿਆ। ਉਨ੍ਹਾਂ ਨੇ ਕਿਹਾ ਕਿ ਮੈਚ ਖਤਮ ਹੋਣ 'ਤੇ ਨਤੀਜੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਕਤਰ ਦੇ ਖਿਡਾਰੀਆਂ ਦਾ ਸਨਮਾਨ ਕਰਦਾ ਹਾਂ ਪਰ ਇਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਨੇ ਵੀ ਸਾਡੇ ਲੋਕਾਂ ਤੋਂ ਅਜਿਹੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਸੀ। ਉਹ ਹੈਰਾਨ ਹੋ ਗਏ ਸਨ। ਉਨ੍ਹਾਂ ਨੇ ਉਸ ਮੁਕਾਬਲੇ 'ਚ ਸਾਡੇ ਡਿਫੇਂਸ ਨੂੰ ਦਖਲ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।


Gurdeep Singh

Content Editor

Related News