IPL 2019 : ਅਜੇ ਬਾਜ਼ੀ ਹੱਥੋਂ ਨਿਕਲੀ ਨਹੀਂ ਹੈ : ਹੇਸਨ

Sunday, Apr 21, 2019 - 02:59 PM (IST)

IPL 2019 : ਅਜੇ ਬਾਜ਼ੀ ਹੱਥੋਂ ਨਿਕਲੀ ਨਹੀਂ ਹੈ : ਹੇਸਨ

ਨਵੀਂ ਦਿੱਲੀ— ਦਿੱਲੀ ਕੈਪੀਟਲਸ ਤੋਂ ਮਿਲੀ ਹਾਰ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਮਾਈਕ ਹੇਸਨ ਨੇ ਕਿਹਾ ਕਿ ਆਈ.ਪੀ.ਐੱਲ. ਪਲੇਆਫ 'ਚ ਜਗ੍ਹਾ ਬਣਾਉਣ ਨੂੰ ਲੈ ਕੇ ਬਾਜ਼ੀ ਅਜੇ ਉਨ੍ਹਾਂ ਦੀ ਟੀਮ ਦੇ ਹੱਥੋਂ ਨਿਕਲੀ ਨਹੀਂ ਹੈ। ਪੰਜਾਬ ਨੂੰ ਦਿੱਲੀ ਕੈਪੀਟਲਸ ਨੇ ਪੰਜ ਵਿਕਟਾਂ ਨਾਲ ਹਰਾਇਆ। ਅਜੇ ਪੰਜਾਬ 10 ਮੈਚਾਂ 'ਚ ਪੰਜ ਜਿੱਤ ਦੇ ਨਾਲ ਸਕੋਰ ਬੋਰਡ 'ਚ ਚੌਥੇ ਸਥਾਨ 'ਤੇ ਹੈ।

ਹੇਸਨ ਨੇ ਕਿਹਾ,''ਅਸੀਂ ਚੰਗੀ ਕ੍ਰਿਕਟ ਖੇਡੀ ਅਤੇ ਸਿਰਫ ਇਕ ਮੈਚ 'ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ।'' ਨਿਊਜ਼ੀਲੈਂਡ ਦੇ ਸਾਬਕਾ ਕੋਚ ਨੇ ਕਿਹਾ, ''ਅਜੇ ਵੀ ਸਾਡੀ ਕਿਸਮਤ ਸਾਡੇ ਹੱਥ 'ਚ ਹੈ। ਚੰਗਾ ਖੇਡਣ 'ਤੇ ਅਸੀਂ ਪਲੇਆਫ 'ਚ ਜਗ੍ਹਾ ਬਣਾ ਸਕਦੇ ਹਾਂ। ਟੀਮ ਦੇ ਅਜੇ ਤਕ ਦੇ ਪ੍ਰਦਰਸ਼ਨ ਤੋਂ ਮੈਂ ਸੰਤੁਸ਼ਟ ਹਾਂ।'' ਉਨ੍ਹਾਂ ਕਿਹਾ, ''ਤਰੇਲ ਦੀ ਵਜ੍ਹਾ ਕਰਕੇ ਵੀ ਦਿੱਕਤ ਆਈ। ਸ਼ਿਖਰ ਅਤੇ ਸ਼੍ਰੇਅਸ ਨੇ ਹਾਲਾਂਕਿ ਜਿਸ ਤਰ੍ਹਾਂ ਨਾਲ ਵੀ ਬੱਲੇਬਾਜ਼ੀ ਕੀਤੀ ਅਤੇ ਜੋਖਮ ਲਏ ਬਿਨਾ ਟੀਮ ਨੂੰ ਜਿੱਤ ਤਕ ਲੈ ਗਏ, ਉਹ ਵਧਾਈ ਦੇ ਪਾਤਰ ਹਨ।''


author

Tarsem Singh

Content Editor

Related News