ਕਲਿੰਗਰ ਦਾ ਟੀ20 ’ਚ ਵੱਡਾ ਧਮਾਕਾ, ਇੰਝ ਕਰਨ ਵਾਲੇ ਬਣੇ ਪਹਿਲੇ ਆਸਟਰੇਲੀਆਈ ਬੱਲੇਬਾਜ਼

08/31/2019 6:34:30 PM

ਸਪੋਰਟਸ ਡੈਸਕ— ਆਸਟਰੇਲੀਆਈ ਬੱਲੇਬਾਜ਼ ਮਾਈਕਲ ਕਲਿੰਗਰ ਨੇ ਟੀ-20 ’ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇੱਥੇ ਜਾਰੀ ਟੀ-20 ਬਲਾਸਟ ਟੂਰਨਾਮੈਂਟ ’ਚ ਇਹ ਉਪਲੱਬਧੀ ਹਾਸਲ ਕੀਤੀ। ਦਰਅਸਲ, 39 ਸਾਲ ਦੇ ਕਲਿੰਗਰ ਨੇ ਗਲੂਸੇਸਟਰਸ਼ਾਇਰ ਵਲੋਂ ਖੇਡਦੇ ਹੋਏ ਕੇਂਟ ਖਿਲਾਫ 65 ਗੇਂਦਾਂ ’ਤੇ 102 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਹ ਸਲਾਮੀ ਬੱਲੇਬਾਜ਼ ਇਸ ਟੂਰਨਾਮੈਂਟ ਤੋਂ ਬਾਅਦ ਆਪਣੇ 21 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦੇਵੇਗਾ। ਇਨ੍ਹਾਂ ਦਾ ਟੀ-20 ’ਚ ਅੱਠਵਾਂ ਸੈਂਕੜਾ ਹੈ। ਉਹ ਗੇਲ ਤੋਂ ਪਿੱਛੇ ਹਨ ਜਿਨ੍ਹਾਂ ਦੇ ਨਾਂ 21 ਸੈਂਕੜੇ ਹਨ।  PunjabKesari

ਤੁਹਾਨੂੰ ਦੱਸ ਦੇਈਏ ਕਿ ਇਸ ਸਲਾਮੀ ਬੱਲੇਬਾਜ਼ ਇਸ ਟੂਰਨਾਮੈਂਟ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਰੱਖੀ ਹੈ। ਉਹ ਆਪਣੇ 21 ਸਾਲ ਦੇ ਕਰੀਅਰ ’ਚ ਟੀ20 ਕ੍ਰਿਕਟ ’ਚ ਅੱਠ ਸੈਂਕੜੇ ਲਗਾ ਚੁੱਕੇ ਹਨ। ਇਸ ਮਾਮਲੇ ’ਚ ਉਹ ਸਿਰਫ ਕ੍ਰਿਸ ਗੇਲ ਤੋਂ ਪਿੱਛੇ ਹਨ। ਗੇਲ ਦੇ ਨਾਂ ਜਿੱਥੇ, 21 ਸੈਂਕੜੇ ਹਨ। ਇਸ ਮਾਮਲੇ ’ਚ ਮਾਈਕਲ ਕਲਿੰਗਰ ਸਿਰਫ ਉਨ੍ਹਾਂ ਤੋਂ ਪਿੱਛੇ ਹਨ। ਤੀਸਜੇ ਨੰਬਰ ਉ’ਤੇ ਕਲÄਗਰ ਤੋਂ ਬਾਅਦ ਏਰੌਨ ਫਿੰਚ, ਡੇਵਿਡ ਵਾਰਨਰ, ਲਿਊਕ ਰਾਈਟ, ਬਰੇਂਡਨ ਮੈਕਲਮ ਦਾ ਨਾਂ ਹੈ। ਇਨ੍ਹਾਂ ਸਭ ਦੇ ਨਾਂ ਛੇ-ਛੇ ਸੈਂਕੜੇ ਹਨ।


Related News