ਮਾਈਕਲ ਹਸੀ ਨੇ ਚੁਣੀ ਆਪਣੀ ਬੈਸਟ ਪਲੇਇੰਗ ਇਲੈਵਨ, ਭਾਰਤ ਦੇ 3 ਦਿੱਗਜ ਸ਼ਾਮਲ

Wednesday, Apr 29, 2020 - 11:50 PM (IST)

ਮਾਈਕਲ ਹਸੀ ਨੇ ਚੁਣੀ ਆਪਣੀ ਬੈਸਟ ਪਲੇਇੰਗ ਇਲੈਵਨ, ਭਾਰਤ ਦੇ 3 ਦਿੱਗਜ ਸ਼ਾਮਲ

ਨਵੀਂ ਦਿੱਲੀ— ਆਸਟਰੇਲੀਆ ਦੇ ਬੱਲੇਬਾਜ਼ ਮਾਈਕਲ ਹਸੀ ਨੇ ਆਪਣੀ ਟੈਸਟ ਦੀ 'ਬੈਸਟ ਐਨੀਮੀਜ਼ ਇਲੈਵਨ' ਚੁਣੀ ਹੈ। ਜਿਸ 'ਚ ਭਾਰਤ ਦੇ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਤੇ ਵਿਰਾਟ ਕੋਹਲੀ ਨੂੰ ਜਗ੍ਹਾ ਮਿਲੀ ਹੈ। ਹਸੀ ਨੇ ਸਹਿਵਾਗ ਤੇ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਨੂੰ ਆਪਣੀ ਟੀਮ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਚੁਣਿਆ ਹੈ। ਮੱਧ ਕ੍ਰਮ ਦੀ ਜ਼ਿੰਮੇਦਾਰੀ ਸਚਿਨ, ਬ੍ਰਾਇਨ ਲਾਰਾ, ਕੋਹਲੀ, ਜੈਕਸ ਕੈਲਿਸ ਤੇ ਕੁਮਾਰ ਸੰਗਾਕਾਰਾ ਹਨ। 
ਗੇਂਦਬਾਜ਼ਾਂ 'ਚ ਉਨ੍ਹਾਂ ਨੇ ਡੇਲ ਸਟੇਨ, ਮੋਰਨ ਮੋਰਕਲ ਤੇ ਇੰਗਲੈਂਡ ਦੇ ਜੇਮਸ ਐਂਡਰਸਨ ਨੂੰ ਚੁਣਿਆ ਹੈ। ਸਪਿਨ ਦੀ ਜ਼ਿੰਮੇਦਾਰੀ ਮੁਰਲੀਧਰਨ ਨੂੰ ਸੌਂਪੀ ਹੈ। ਹਸੀ ਨੇ ਕਿਹਾ ਕਿ ਧੋਨੀ, ਸੰਗਾਕਾਰਾ ਤੇ ਏ ਬੀ ਡਿਵੀਲੀਅਰਸ ਨੂੰ ਲੈ ਕੇ ਫੰਸਿਆ ਹੋਇਆ ਸੀ ਪਰ ਮੈਂ ਸੋਚਿਆ ਕਿ ਧੋਨੀ ਡਿਵੀਲਆਰਸ ਦਾ ਪ੍ਰਭਾਵ ਸੀਮਿਤ ਓਵਰਾਂ ਦੀ ਕ੍ਰਿਕਟ 'ਤੇ ਜ਼ਿਆਦਾ ਰਿਹਾ ਹੈ ਜਦਕਿ ਸੰਗਾਕਾਰਾ ਦਾ ਪ੍ਰਭਾਵ ਟੈਸਟ ਕ੍ਰਿਕਟ 'ਤੇ ਜ਼ਿਆਦਾ ਰਿਹਾ ਹੈ।
ਮਾਈਕਲ ਹਸੀ ਦੀ ਬੈਸਟ ਐਨੀਮੀਜ਼ ਇਲੈਵਨ— ਵਰਿੰਦਰ ਸਹਿਵਾਗ, ਗ੍ਰੀਮ ਸਮਿਥ, ਬ੍ਰਾਇਨ ਲਾਰਾ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਜੈਕ ਕੈਲਿਸ, ਕੁਮਾਰ ਸੰਗਾਕਾਰਾ, ਡੇਲ ਸਟੇਨ, ਮੋਰਨ ਮੋਰਕਲ, ਜੈਮਸ ਐਡਰਸਨ, ਮੁਰਲੀਧਰਨ।


author

Gurdeep Singh

Content Editor

Related News