MI v RCB: ਵਿਰਾਟ ਦਾ ਟੀ20 'ਚ ਬਤੌਰ ਕਪਤਾਨ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ
Saturday, Apr 10, 2021 - 12:33 AM (IST)
ਚੇਨਈ- ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ 'ਚ ਬਤੌਰ ਕਪਤਾਨ 6000 ਦੌੜਾਂ ਪੂਰੀਆਂ ਕਰ ਲਈਆਂ ਹਨ। ਟੀ-20 ਕ੍ਰਿਕਟ 'ਚ ਬਤੌਰ ਕਪਤਾਨ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਕੋਹਲੀ ਬਣ ਗਏ ਹਨ। ਵਿਰਾਟ ਨੇ 168ਵੀਂ ਪਾਰੀ 'ਚ 6000 ਦੌੜਾਂ ਟੀ-20 'ਚ ਕਪਤਾਨ ਦੇ ਤੌਰ 'ਤੇ ਪੂਰੀਆਂ ਕੀਤੀਆਂ। ਇਸ ਮਾਮਲੇ 'ਚ ਦੂਜੇ ਨੰਬਰ 'ਤੇ ਮਹਿੰਦਰ ਸਿੰਘ ਧੋਨੀ ਹਨ। ਜਿਨ੍ਹਾਂ ਨੇ 5872 ਦੌੜਾਂ ਟੀ-20 'ਚ ਬਤੌਰ ਕਪਤਾਨ ਦੌੜਾਂ ਬਣਾਈਆਂ ਹਨ। ਗੰਭੀਰ ਨੇ ਬਤੌਰ ਕਪਤਾਨ ਟੀ-20 'ਚ ਭਾਰਤ ਵਲੋਂ ਕੁੱਲ 4242 ਦੌੜਾਂ ਬਣਾਈਆਂ ਹਨ। ਵਿਰਾਟ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਬੈਂਗਲੁਰੂ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ।
ਇਹ ਖ਼ਬਰ ਪੜ੍ਹੋ- MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।