MGR ਆਨਲਾਈਨ ਲੀਗ : ਡਿੰਗ ਲੀਰੇਨ ਨੇ ਮੈਕਿਸਮ ਲਾਗ੍ਰੇਵ ਨੂੰ ਹਰਾਇਆ

Saturday, Apr 25, 2020 - 11:09 AM (IST)

MGR ਆਨਲਾਈਨ ਲੀਗ : ਡਿੰਗ ਲੀਰੇਨ ਨੇ ਮੈਕਿਸਮ ਲਾਗ੍ਰੇਵ ਨੂੰ ਹਰਾਇਆ

ਨਾਰਵੇ (ਨਿਕਲੇਸ਼ ਜੈਨ) : ਮੈਗਨਸ ਕਾਰਲਸਨ ਇਨਵਾਇਟ ਸ਼ਤਰੰਜ ਲੀਗ ਦੇ 6ਵੇਂ ਦਿਨ ਖੇਡੇ ਗਏ 2 ਮੁਕਾਬਲਿਆਂ ਦੇ ਨਾਲ ਹੀ ਰਾਊਂਡ 3 ਦੀ ਸਮਾਪਤੀ ਹੋ ਗਈ, ਜਦਕਿ ਕਾਰਲਸਨ ਅਜੇ ਵੀ ਸਿੰਗਲ ਬੜ੍ਹਤ 'ਤੇ ਬਰਕਰਾਰ ਹੈ। ਰਾਊਂਡ-3 ਦੇ ਦੂਜੇ ਦਿਨ ਖੇਡੇ ਗਏ 2 ਮੁਕਾਬਲਿਆਂ ਵਿਚ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਤੇ ਚੀਨ ਦੇ ਡਿੰਗ ਲੀਰੇਨ ਨੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੂੰ ਹਰਾਉਂਦਿਆਂ ਜਿੱਤ ਦਰਜ ਕੀਤੀ। ਨੈਪੋਮਨਿਆਚੀ ਨੇ 3 ਡਰਾਅ, 1 ਜਿੱਤ ਦੇ ਨਾਲ 2.5-1.5 ਰਾਊਂਡ ਜਿੱਤਿਆ। ਇਸ ਜਿੱਤ ਨਾਲ ਨੈਪੋਮਨਿਆਚੀ ਨੇ ਪੂਰੇ 3 ਅੰਕ ਮਿਲੇ ਜਦਕਿ ਇਕ ਵਾਰ ਫਿਰ ਅਨੀਸ਼ ਦਾ ਖਾਤਾ ਨਹੀਂ ਖੁੱਲ੍ਹਿਆ। ਉਥੇ ਹੀ ਡਿੰਗ ਤੇ ਮੈਕਿਸਮ ਵਿਚਾਲੇ 4 ਰੈਪਿਡ ਡਰਾਅ ਰਹਿਣ ਨਾਲ ਨਤੀਜਾ ਕੱਢਿਆ ਗਿਆ, ਜਿੱਥੇ ਡਿੰਗ ਨੇ ਬਾਜ਼ੀ ਮਾਰ ਲਈ ਪਰ ਟਾਈਬ੍ਰੇਕ ਵਿਚ ਮੈਚ ਜਿੱਤਣ ਦੀ ਵਜ੍ਹਾ ਨਾਲ ਡਿੰਗ ਨੂੰ 2 ਤੇ ਮੈਕਿਸਮ ਨੂੰ 1 ਅੰਕ ਹਾਸਲ ਹੋਇਆ। 

ਰਾਊਂਡ-3 ਤੋਂ ਬਾਅਦ ਨਾਰਵੇ ਦਾ ਮੈਗਨਸ ਕਾਰਲਸਨ ਅਜੇ ਵੀ 8 ਅੰਕ ਲੈ ਕੇ ਪਹਿਲੇ ਸਥਾਨ 'ਤੇ ਹੈ ਜਦਕਿ ਅਮਰੀਕਾ ਦਾ ਹਿਕਾਰੂ ਨਾਕਾਮੁਰਾ 7 ਅੰਕ ਲੈ ਕੇ ਉਸ ਤੋਂ ਠੀਕ ਪਿੱਛੇ ਦੂਜੇ ਸਥਾਨ 'ਤੇ ਹੈ। ਚੀਨ ਦਾ ਡਿੰਗ ਲੀਰੇਨ 6 ਅੰਕ, ਫਰਾਂਸ ਦਾ ਮੈਕਿਸਮ ਲਾਗ੍ਰੇਵ 5 ਅੰਕ, ਰੂਸ ਦਾ ਇਯਾਨ ਨੈਪੋਮਨਿਆਚੀ 5 ਅੰਕ, ਅਮਰੀਕਾ ਦਾ ਕਾਰੂਆਨਾ ਫਾਬਿਆਨੋ .5 ਅੰਕ 'ਤੇ ਹੈ ਜਦਕਿ ਅਜੇ ਵੀ ਫਿਡੇ ਦੇ ਅਲੀਰੇਜਾ ਫਿਰੋਜ਼ਾ ਤੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਖਾਤਾ ਖੁੱਲ੍ਹਣ ਦੀ ਉਡੀਕ ਹੈ।


author

Ranjit

Content Editor

Related News