ਮੈਕਸਿਕੋ ਫੁੱਟਬਾਲ ਸੀਜ਼ਨ ਬਿਨਾ ਕਿਸੇ ਚੈਂਪੀਅਨ ਦੇ ਹੋਇਆ ਰੱਦ

Saturday, May 23, 2020 - 02:09 PM (IST)

ਮੈਕਸਿਕੋ ਫੁੱਟਬਾਲ ਸੀਜ਼ਨ ਬਿਨਾ ਕਿਸੇ ਚੈਂਪੀਅਨ ਦੇ ਹੋਇਆ ਰੱਦ

ਮੈਕਸਿਕੋ : ਮੈਕਸਿਕੋ ਦੀ ਚੋਟੀ ਪੱਧਰ ਦੀ ਲਿਗਾ ਐੱਮ. ਐਕਸ, ਨੇ ਦੇਸ਼ ਵਿਚ ਫੁੱਟਬਾਲ ਸਮਾਜ ਦੀ ਸੁਰੱਖਿਆ ਲਈ ਕਲਾਊਸੂਰਾ ਮੁਹਿੰਮ ਬਿਨਾ ਕਿਸੇ ਜੇਤੂ ਦੇ ਰੱਦ ਕਰਨ ਦਾ ਫੈਸਲਾ ਕੀਤਾ। ਮੈਕਸਿਕੋ ਵਿਚ ਹਰੇਕ ਸਾਲ 2 ਚੈਂਪੀਅਨਸ਼ਿਪ ਅਪਰਟੂਰਾ ਅਤੇ ਕਲਾਊਸੂਰਾ ਆਯੋਜਿਤ ਕੀਤੀ ਜਾਂਦੀ ਹੈ। ਕਲਾਊਸਰਾ ਨੂੰ ਕੋਰੋਨਾ ਵਾਇਰਸ ਕਾਰਨ ਕਾਰਨ ਮਾਰਚ ਵਿਚ ਰੋਕ ਦਿੱਤਾ ਗਿਆ ਸੀ, ਤਦ ਉਸ ਦੇ 17 ਵਿਚੋਂ 10 ਰਾਊਂਡ ਦੇ ਮੈਚ ਪੂਰੇ ਹੋ ਚੁੱਕੇ ਸੀ।

ਲਿਗਾ ਐੱਮ. ਐਕਸ. ਦੀ ਆਮ ਬੈਠਕ ਤੋਂ ਬਾਅਦ ਫੁੱਟਬਾਲ ਪਰਿਵਾਰ, ਖਿਡਾਰੀਆਂ, ਕੋਚਾਂ, ਨਿਰਦੇਸ਼ਕਾਂ, ਰੈਫਰੀਆਂ, ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਕਿਸੇ ਵੀ ਨੂਕਸਾਨ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਅਪਰਟੂਰਾ ਨੂੰ ਸ਼ੁਰੂ ਕਰਨ ਦੀ ਤਾਰੀਖ 'ਤੇ ਕੋਈ ਫੈਸਲਾ ਨਹੀਂ ਕੀਤਾ ਗਿਆ। ਬਿਆਨ ਮੁਤਾਬਕ ਸਹਿਤ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲਹੀ ਤਾਰੀਖ ਦੀ ਚੋਣ ਹੋਵੇਗੀ।


author

Ranjit

Content Editor

Related News