ਉਜਬੇਕਿਸਤਾਨ ਨੂੰ ਹਰਾ ਕੇ ਮੈਕਸਿਕੋ ਰਿਹਾ ਸੱਤਵੇਂ ਸਥਾਨ 'ਤੇ

Wednesday, Jun 12, 2019 - 01:43 PM (IST)

ਉਜਬੇਕਿਸਤਾਨ ਨੂੰ ਹਰਾ ਕੇ ਮੈਕਸਿਕੋ ਰਿਹਾ ਸੱਤਵੇਂ ਸਥਾਨ 'ਤੇ

ਸਪੋਰਟਸ ਡੈਸਕ— ਮੈਕਸਿਕੋ ਨੇ ਇਥੇ ਉਜਬੇਕਿਸਤਾਨ 'ਤੇ 4-3 ਨਾਲ ਸੰਘਰਥਪੂਰਨ ਜਿੱਤ ਦਰਜ ਕਰਕੇ ਐਫ, ਆਈ ਐੱਚ. ਸੀਰੀਜ਼ ਫਾਈਨਲਸ ਹਾਕੀ ਟੂਰਨਾਮੈਂਟ 'ਚ ਸੱਤਵਾਂ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੀ ਦੋ ਸਭ ਤੋਂ ਘੱਟ ਰੈਂਕਿੰਗ ਵਾਲੀ ਟੀਮਾਂ ਦੇ ਵਿਚਕਾਰ ਮੈਚ 'ਚ ਵਿਸ਼ਵ 'ਚ 39ਵੇਂ ਸਥਾਨ 'ਤੇ ਕਾਬਜ਼ ਮੈਕਸਿਕੋ ਦੀ ਤਰਾਂ ਮੈਕਸਮਿਲੀਆਨੋ ਮੇਂਡੇਜ਼ ਅਲੈਕਜ਼ੈਂਡਰ ਪਾਲਮਾ, ਯਾਮਿਲ ਮੈਂਡੇਜ਼ ਅਤੇ ਰਾਬਟਰੋ ਨੇ ਗੋਲ ਕੀਤੇ। ਵਿਸ਼ਵ ਕੱਪ 'ਚ 43ਵੇਂ ਨੰਬਰ ਦੇ ਉਜਬੇਕਿਸਤਾਨ ਲਈ ਗਯਬੁਲੋ ਖਾਈਤੋਬੇਵ ਓਖੁੰਜੋਨ ਮਿਰਜਾਕਾਰਿਮੋਵ ਤੇ ਰੁਸਲਾਨ ਕਾਰਲਡੋਵ ਨੇ ਗੋਲ ਦਾਗੇ। PunjabKesariਉਜਬੇਕਿਸਤਾਨ ਦੀ ਟੀਮ ਟੂਰਨਾਮੈਂਟ 'ਚ ਇਕ ਵੀ ਅੰਕ ਹਾਸਲ ਨਹੀਂ ਕਰ ਸਕੀ ਬਲਕਿ ਅੱਠਵੇਂ ਤੇ ਆਖਰੀ ਸਥਾਨ 'ਤੇ ਰਹੀਂ।


Related News