ਮੇਸੀ 8ਵੀਂ ਵਾਰ ਫੀਫਾ ਦਾ ਸਰਵੋਤਮ ਪੁਰਸ਼ ਖਿਡਾਰੀ ਬਣਿਆ, ਟਾਈਬ੍ਰੇਕਰ ਮੁਕਾਬਲੇ ''ਚ ਹਾਲੈਂਡ ਨੂੰ ਹਰਾਇਆ
Tuesday, Jan 16, 2024 - 02:45 PM (IST)
ਲੰਡਨ : ਅਰਜਨਟੀਨਾ ਦੇ ਲਿਓਨਲ ਮੇਸੀ ਨੇ ਅਰਲਿੰਗ ਹਾਲੈਂਡ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਫੀਫਾ ਦਾ ਸਰਵੋਤਮ ਪੁਰਸ਼ ਫੁਟਬਾਲਰ ਦਾ ਐਵਾਰਡ ਜਿੱਤਿਆ। ਮੇਸੀ ਅਤੇ ਹਾਲੈਂਡ ਦੋਵਾਂ ਨੂੰ ਰਾਸ਼ਟਰੀ ਟੀਮ ਦੇ ਕੋਚਾਂ, ਕਪਤਾਨਾਂ, ਚੁਣੇ ਹੋਏ ਪੱਤਰਕਾਰਾਂ ਅਤੇ ਪ੍ਰਸ਼ੰਸਕਾਂ ਦੁਆਰਾ ਆਨਲਾਈਨ ਵੋਟਿੰਗ ਦੇ ਆਧਾਰ 'ਤੇ 48 ਅੰਕ ਮਿਲੇ ਹਨ। ਟਾਈਬ੍ਰੇਕਰ ਦਾ ਫੈਸਲਾ ਰਾਸ਼ਟਰੀ ਟੀਮਾਂ ਦੇ ਕਪਤਾਨਾਂ ਦੁਆਰਾ '5 ਪੁਆਇੰਟ' ਸਕੋਰ ਜਾਂ ਪਹਿਲੇ ਸਥਾਨ 'ਤੇ ਰਹਿਣ ਦੇ ਆਧਾਰ 'ਤੇ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ : ਪ੍ਰਖਰ ਚਤੁਰਵੇਦੀ ਨੇ ਅਜੇਤੂ 404 ਦੌੜਾਂ ਬਣਾ ਕੇ ਯੁਵਰਾਜ ਸਿੰਘ ਦਾ ਰਿਕਾਰਡ ਤੋੜਿਆ
ਮੇਸੀ ਨੂੰ 15 ਸਾਲਾਂ 'ਚ ਅੱਠਵੀਂ ਵਾਰ ਇਹ ਐਵਾਰਡ ਮਿਲਿਆ ਹੈ। ਕਾਇਲੀਅਨ ਐਮਬਾਪੇ ਤੀਜੇ ਸਥਾਨ 'ਤੇ ਰਹੇ। ਕੋਈ ਵੀ ਖਿਡਾਰੀ ਐਵਾਰਡ ਲੈਣ ਨਹੀਂ ਆਇਆ। ਪੈਰਿਸ ਸੇਂਟ-ਜਰਮੇਨ ਛੱਡ ਕੇ ਇੰਟਰ ਮਿਆਮੀ 'ਚ ਸ਼ਾਮਲ ਹੋਏ ਮੇਸੀ ਨੇ ਪਿਛਲੇ ਸਾਲ ਅਕਤੂਬਰ 'ਚ ਹਾਲੈਂਡ ਅਤੇ ਐਮਬਾਪੇ ਨੂੰ ਹਰਾ ਕੇ ਅੱਠਵੀਂ ਵਾਰ ਬੈਲਨ ਡੀ'ਓਰ ਪੁਰਸਕਾਰ ਜਿੱਤਿਆ ਸੀ।
ਇਹ ਵੀ ਪੜ੍ਹੋ : ਐੱਨ. ਆਰ. ਏ. ਆਈ. ਨੇ ਜਿਊਰੀ ਨੂੰ ਕਿਹਾ- ਗੈਰ-ਜ਼ਰੂਰੀ ਲਾਭ ਨਹੀਂ ਲੈਣਾ ਚਾਹੁੰਦਾ ਸੀ ਮਾਨਵਜੀਤ
ਮਹਿਲਾ ਵਰਗ ਵਿੱਚ ਸਪੇਨ ਦੀ ਵਿਸ਼ਵ ਕੱਪ ਚੈਂਪੀਅਨ ਏਤਾਨਾ ਬੋਨਾਮਾਤੀ ਨੂੰ ਸਰਵੋਤਮ ਖਿਡਾਰਨ ਚੁਣਿਆ ਗਿਆ। ਉਸ ਨੇ ਪਿਛਲੇ ਸਾਲ ਬੈਲਨ ਡੀ'ਓਰ ਵੀ ਜਿੱਤਿਆ ਸੀ। ਉਹ ਵਿਸ਼ਵ ਕੱਪ ਅਤੇ ਚੈਂਪੀਅਨਜ਼ ਲੀਗ ਦੋਵਾਂ ਵਿੱਚ ਟੂਰਨਾਮੈਂਟ ਦੀ ਖਿਡਾਰਨ ਰਹੀ। ਮੈਨਚੈਸਟਰ ਯੂਨਾਈਟਿਡ ਦੇ ਕੋਚ ਪੇਪ ਗਾਰਡੀਓਲਾ ਨੂੰ ਪੁਰਸ਼ ਵਰਗ ਵਿੱਚ ਸਰਵੋਤਮ ਕੋਚ ਅਤੇ ਮਹਿਲਾ ਵਰਗ ਵਿੱਚ ਇੰਗਲੈਂਡ ਦੀ ਸਰੀਨਾ ਵੇਗਮੈਨ ਨੂੰ ਸਰਵੋਤਮ ਕੋਚ ਦਾ ਪੁਰਸਕਾਰ ਮਿਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।