ਬੱਚੇ ਦੇ ਜਨਮ ਕਾਰਨ ਬਾਰਸੀਲੋਨਾ ਵਿਰੁੱਧ ਮੈਚ ਨਹੀਂ ਖੇਡੇਗਾ ਮੇਸੀ
Saturday, Mar 10, 2018 - 10:30 PM (IST)

ਬਾਰਸੀਲੋਨਾ— ਲਿਓਨਿਲ ਮੇਸੀ ਬਾਰਸੀਲੋਨਾ ਲਈ ਲਾ ਲਿਗਾ ਦਾ ਅਗਲਾ ਮੈਚ ਨਹੀਂ ਖੇਡੇਗਾ ਕਿਉਂਕਿ ਉਸ ਦੀ ਪਤਨੀ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਕਲੱਬ ਨੇ ਕਿਹਾ ਕਿ ਟੀਮ 'ਚ ਬਦਲਾਅ ਹੋਇਆ ਹੈ। ਮੇਸੀ ਨਿੱਜੀ ਕਾਰਨਾਂ ਕਰਕੇ ਬਾਹਰ ਹੈ ਤੇ ਯੇਰੀ ਮਿਨਾ ਉਸ ਦੀ ਜਗ੍ਹਾ ਲਵੇਗਾ। ਮੇਸੀ ਦੀ ਪਤਨੀ ਅੰਤੋਨੇਲਾ ਰੋਕੂਜੋ ਦੇ ਦੋ ਬੇਟੇ ਹਨ। ਬਾਰਸੀਲੋਨਾ ਦਾ ਸਾਹਮਣਾ ਚੈਂਪੀਅਨਜ਼ ਲੀਗ ਦੇ ਦੂਜੇ ਗੇੜ ਦੇ ਮੈਚ 'ਚ ਚੇਲਸੀ ਨਾਲ ਹੋਵੇਗਾ।