ਫੁੱਟਬਾਲ ਜਗਤ 'ਚ ਰੋਨਾਲਡੋ ਤੋਂ ਵਧੀਆ ਹੈ ਲਿਓਨਿਲ ਮੇਸੀ

05/16/2019 11:50:38 AM

ਸਪੋਰਟਸ ਡੈਸਕ—ਬਾਰਸੀਲੋਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਬੀਤੇ ਦਿਨੀਂ ਕਲੱਬ ਫੁੱਟਬਾਲ ਵਿਚ ਆਪਣੇ 600 ਗੋਲ ਪੂਰੇ ਕਰ ਲਏ। ਪਿਛਲੇ 4 ਸਾਲਾਂ ਵਿਚ ਉਹ ਜ਼ਬਰਦਸਤ ਫਾਰਮ 'ਚ ਦਿਸ ਰਿਹਾ ਹੈ। ਫ੍ਰੀ ਕਿੱਕ 'ਤੇ ਔਸਤਨ 6.5 ਫੀਸਦੀ ਗੋਲ ਕਰਨ ਵਾਲਾ ਮੇਸੀ ਫੁੱਟਬਾਲ ਜਗਤ ਦੇ ਵੱਡੇ ਨਾਂ ਰੋਨਾਲਡੋ ਤੋਂ ਵੀ ਵਧੀਆ ਹੁੰਦਾ ਜਾ ਰਿਹਾ ਹੈ। ਇਹ ਕਿਵੇਂ ਸੰਭਵ ਹੋਇਆ, ਪੜ੍ਹੋ ਇਨ੍ਹਾਂ 4 ਕਾਰਣਾਂ 'ਚ.... PunjabKesari
ਆਪਣੇ ਬਲਬੂਤੇ 'ਤੇ ਕੀਤੇ ਹਨ 109 ਗੋਲ
ਰੋਨਾਲਡੋ ਦੇ ਨਾਂ ਅਜੇ 600 ਤੋਂ ਜ਼ਿਆਦਾ ਕਲੱਬ ਗੋਲ ਦਰਜ ਹਨ। ਇਨ੍ਹਾਂ 'ਚੋਂ 109 ਵਾਰ ਉਸ ਨੇ ਇਕੱਲੇ ਹੀ ਗੋਲ ਕੀਤੇ। ਇਹ ਉਸ ਦੀ ਕੁਲ ਗੋਲ ਔਸਤ ਦਾ 6.5 ਬਣਦਾ ਹੈ। ਮੇਸੀ ਅਜੇ 31 ਸਾਲਾਂ ਦਾ ਹੈ ਤਾਂ ਰੋਨਾਲਡੋ 34, ਦੋਵੇਂ ਆਪਣੀਆਂ-ਆਪਣੀਆਂ ਟੀਮਾਂ ਲਈ ਸਟ੍ਰਾਈਕਰ ਦੀ ਭੂਮਿਕਾ ਨਿਭਾਉਂਦੇ ਹਨ। ਰੋਨਾਲਡੋ ਨੇ ਜਦੋਂ 600 ਗੋਲ ਪੂਰੇ ਕੀਤੇ ਸਨ, ਉਦੋਂ ਉਸ ਨੇ 87 ਗੋਲ ਇਕੱਲੇ ਆਪਣੇ ਬਲਬੂਤੇ 'ਤੇ ਕੀਤੇ ਸਨ। ਪਿਛਲੇ 4 ਸੀਜ਼ਨਜ਼ ਵਿਚ ਮੇਸੀ ਨੇ 6.5 ਦੀ ਦਰ ਨਾਲ ਫ੍ਰੀ ਕਿੱਕ 'ਤੇ ਗੋਲ ਕੀਤੇ ਹਨ, ਜਦਕਿ ਪਿਛਲੇ 10 ਸਾਲਾਂ ਵਿਚ ਉਸ ਦੀ ਇਹ ਔਸਤ 1.6 ਗੋਲ ਪ੍ਰਤੀ ਸੀਜ਼ਨ ਬਣਦੀ ਹੈ।

ਸੈਲਫ (ਬਿਨਾਂ ਪੈਨਲਟੀ)
ਸੈਲਫ (ਪੈਨਲਟੀ ਦੇ ਨਾਲ)
ਡੈਨੀ ਐਲਵਸ 
ਲੁਈਸ ਸੁਆਰੇਜ 
ਐਨਡ੍ਰੇਸ ਇਨੀਐਸਟਾ 
ਜਾਵੀ ਪੇਡਰੋ 
ਨੇਮਾਰ
ਜਾਰਡੀ ਅਲਬਾ
ਸੇਸਕ ਫੈਬਰੇਗਾਸ 
ਇਵਾਨ ਰਾਕਿਟਿਕ
ਸਰਜੀਓ ਬਸਕੇਟਸPunjabKesari
2. ਗੋਲ ਅਸਿਸਟ ਕਰਨ 'ਚ ਨੰਬਰ 1 ਕ੍ਰਿਸਟੀਆਨੋ ਰੋਨਾਲਡੋ ਨਾ ਸਿਰਫ ਗੋਲ ਕਰਨ ਵਿਚ, ਸਗੋਂ ਗੋਲ ਅਸਿਸਟ ਕਰਨ (ਪਾਸ ਕਰਨ) ਵਿਚ ਵੀ ਨੰਬਰ ਵਨ ਹੈ। ਪਿਛਲੇ ਕੁਝ ਸਾਲਾਂ ਦੇ ਅੰਕੜੇ ਦੇਖੇ ਜਾਣ ਤਾਂ ਪਤਾ ਲੱਗਦਾ ਹੈ ਕਿ ਮੇਸੀ ਨੇ ਹਰ ਸੀਜ਼ਨ ਵਿਚ ਔਸਤਨ 20 ਤੋਂ ਜ਼ਿਆਦਾ ਗੋਲ ਅਸਿਸਟ ਕੀਤੇ, ਜਦਕਿ ਰੋਨਾਲਡੋ ਦੀ ਇਹ ਦਰ ਸਿਰਫ 16 ਦੇ ਆਸ-ਪਾਸ ਬਣਦੀ ਹੈ।PunjabKesari
3. ਅੰਕੜਿਆਂ ਤੋਂ ਸਾਫ ਹੈ ਕਿ ਸ਼ੁਰੂਆਤ ਵਿਚ ਰੋਨਾਲਡੋ ਜਿੰਨਾ ਫ੍ਰੀ ਕਿੱਕ ਨੂੰ ਗੋਲ ਵਿਚ ਬਦਲਣ ਵਿਚ 'ਚ ਤੇਜ਼ ਸੀ, ਓਨੀ ਹੀ ਤੇਜ਼ੀ ਨਾਲ ਮੇਸੀ ਨੇ ਉਸ ਨੂੰ ਹੇਠਾਂ ਧੱਕ ਦਿੱਤਾ। 2018-19 ਦੇ ਸੈਸ਼ਨ ਵਿਚ ਰੋਨਾਲਡੋ ਅਜੇ ਤੱਕ ਫ੍ਰੀ ਕਿੱਕ 'ਤੇ ਗੋਲ ਨਹੀਂ ਕਰ ਸਕਿਆ ਹੈ। ਉਥੇ ਹੀ ਰੋਨਾਲਡੋ ਦੇ ਖਾਤੇ ਵਿਚ ਅਜੇ ਤੱਕ 8 ਗੋਲ ਜੁੜ ਚੁੱਕੇ ਹਨ।PunjabKesari
8 ਵਾਰ ਇਕ ਸੀਜ਼ਨ ਵਿਚ 50+ ਮੈਚ ਖੇਡ ਚੁੱਕੈ ਮੇਸੀ
ਲਿਓਨਿਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਵਿਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਮੇਸੀ ਬਾਰਸੀਲੋਨਾ ਵਲੋਂ ਹੀ ਖੇਡ ਰਿਹਾ ਹੈ, ਜਦਕਿ ਰੋਨਾਲਡੋ ਇੰਗਲੈਂਡ ਦੇ ਮਾਨਚੈਸਟਰ ਯੂਨਾਈਟਿਡ, ਸਪੇਨ ਦੇ ਰੀਅਲ ਮੈਡ੍ਰਿਡ ਅਤੇ ਇਟਲੀ ਦੇ ਜੁਵੈਂਟਸ ਵਲੋਂ। ਮੇਸੀ ਬਾਰਸੀਲੋਨਾ ਵਲੋਂ 45 ਗੇਮਜ਼ ਪ੍ਰਤੀ ਸੀਜ਼ਨ ਖੇਡਦਾ ਹੈ ਤਾਂ ਰੋਨਾਲਡੋ 47 ਗੇਮਜ਼ ਪ੍ਰਤੀ ਸੀਜ਼ਨ।


Related News