ਮੇਸੀ ਨੇ ਅਰਜਨਟੀਨਾ ਲਈ 100 ਗੋਲ ਪੂਰੇ ਕੀਤੇ, ਹੁਣ ਦੋ ਧਾਕੜਾਂ ਤੋਂ ਹੈ ਪਿੱਛੇ
Wednesday, Mar 29, 2023 - 08:45 PM (IST)
ਸੈਂਟੀਆਗੋ ਡੇਲ ਐਸਟੇਰੋ : ਲਿਓਨਿਲ ਮੇਸੀ ਨੇ ਮੰਗਲਵਾਰ ਨੂੰ ਕੁਰਾਕਾਓ ਦੇ ਖਿਲਾਫ ਅੰਤਰਰਾਸ਼ਟਰੀ ਦੋਸਤਾਨਾ ਮੈਚ ਦੇ ਪਹਿਲੇ ਅੱਧ ਵਿੱਚ ਹੈਟ੍ਰਿਕ ਲਗਾ ਕੇ ਅਰਜਨਟੀਨਾ ਲਈ 100 ਗੋਲਾਂ ਦਾ ਅੰਕੜਾ ਪਾਰ ਕਰ ਲਿਆ। ਪਿਛਲੇ ਦਸੰਬਰ ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਪਣੇ ਦੂਜੇ ਮੈਚ ਵਿੱਚ ਅਰਜਨਟੀਨਾ ਨੇ ਕੁਰਕਾਓ ਨੂੰ 7-0 ਨਾਲ ਹਰਾਇਆ। 35 ਸਾਲਾ ਮੇਸੀ ਨੇ ਮੈਚ ਦੇ 20ਵੇਂ ਮਿੰਟ ਵਿੱਚ ਟੀਮ ਦਾ ਖਾਤਾ ਖੋਲ੍ਹ ਕੇ ਕੌਮਾਂਤਰੀ ਮੈਚਾਂ ਵਿੱਚ 100 ਗੋਲਾਂ ਦਾ ਅੰਕੜਾ ਪੂਰਾ ਕੀਤਾ।
ਇਸ ਤੋਂ ਬਾਅਦ ਉਸ ਨੇ 33ਵੇਂ ਅਤੇ 37ਵੇਂ ਮਿੰਟ ਵਿੱਚ ਵੀ ਗੋਲ ਕੀਤੇ। ਮੇਸੀ ਦੇ ਹੁਣ ਅੰਤਰਰਾਸ਼ਟਰੀ ਪੱਧਰ 'ਤੇ 102 ਗੋਲ ਹਨ ਅਤੇ ਰਾਸ਼ਟਰੀ ਟੀਮਾਂ ਦੁਆਰਾ ਸਭ ਤੋਂ ਵੱਧ ਗੋਲ ਕਰਨ ਦੀ ਸੂਚੀ ਵਿੱਚ ਉਹ ਸਿਰਫ ਦੋ ਖਿਡਾਰੀ ਪਿੱਛੇ ਹੈ। ਇਸ ਸੂਚੀ 'ਚ ਕ੍ਰਿਸਟੀਆਨੋ ਰੋਨਾਲਡੋ 122 ਗੋਲਾਂ ਅਤੇ ਈਰਾਨ ਦਾ ਅਲੀ ਦਾਈ 109 ਗੋਲਾਂ ਨਾਲ ਚੋਟੀ ਦੇ ਦੋ ਸਥਾਨਾਂ 'ਤੇ ਹਨ।