ਰੈਨਾ ਦਾ ਨੌਜਵਾਨਾਂ ਨੂੰ ਸੁਨੇਹਾ, ਅੱਜ ਦਾ ਦਰਦ ਕਲ ਦੀ ਤਾਕਤ (ਵੀਡੀਓ)

Saturday, Jan 20, 2018 - 09:49 PM (IST)

ਰੈਨਾ ਦਾ ਨੌਜਵਾਨਾਂ ਨੂੰ ਸੁਨੇਹਾ, ਅੱਜ ਦਾ ਦਰਦ ਕਲ ਦੀ ਤਾਕਤ (ਵੀਡੀਓ)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦਾ ਇਕ ਖਿਡਾਰੀ ਅੱਜਕਲ ਜਿਮ 'ਚ ਜ਼ਿਆਦਾ ਪਸੀਨਾ ਵਹਾ ਰਿਹਾ ਹੈ ਤੇ ਚਾਹੁੰਦੇ ਹਨ ਕਿ ਸਾਡੇ ਦੇਸ਼ ਦੇ ਨੌਜਵਾਨ ਵੀ ਪਸੀਨਾ ਵਹਾਉਣ ਤੇ ਲਗਾਤਾਰ ਕਸਰਤ ਕਰਦੇ ਰਹਿਣ। ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਚੰਗੀ ਸਿਹਤ ਲਈ ਰੋਜ਼ਾਨਾਂ ਸੈਰ, ਯੋਗਾ ਤੇ ਪੌਸ਼ਟਿਕ ਭੋਜਣ ਖਾਣਾ ਚਾਹੀਦਾ ਹੈ। ਸਾਡਾ ਸਰੀਰ ਤੇ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ, ਇਸ ਦੇ ਨਾਲ ਹੀ ਅਸੀਂ ਆਪਣੇ ਜੀਵਨ 'ਚ ਸਫਲਤਾ ਵੀ ਹਾਸਲ ਕਰ ਸਕਦੇ ਹਾਂ ਕਿਉਂਕਿ ਕਿ ਸਫਲਤਾ ਦੀ ਕੁੰਜੀ ਵੀ ਚੰਗੀ ਸਿਹਤ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸੁਰੇਸ਼ ਰੈਨਾ ਆਪਣੀ ਸਿਹਤ 'ਤੇ ਖਾਸ ਧਿਆਨ ਦਿੰਦੇ ਹਨ। ਉਸਦਾ ਕਹਿਣਾ ਹੈ ਕਿ ਆਪਣੀ ਸਿਹਤ ਨਾਲ ਕਦੀ ਵੀਂ ਸਮਝੌਤਾ ਨਹੀਂ ਕਰਦੇ। ਉਹ ਹਰਰੋਜ਼ ਜਲਦੀ ਉੱਠਦੇ ਹਨ ਤੇ ਦੌੜਣ ਲਈ ਜਾਂਦੇ ਹਨ। ਯੋਗਾ ਕਰਦੇ ਹਨ ਤੇ ਜਿਮ 'ਚ ਪਸੀਨਾ ਵਹਾਉਦੇ ਹਨ। ਸੁਰੇਸ਼ ਰੈਨਾ ਨੇ ਜਿਮ 'ਚ ਕਸਰਤ ਕਰਦੇ ਹੋਏ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਸੁਰੇਸ਼ ਰੈਨਾ ਨੇ ਵੀਡੀਓ 'ਚ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਹਰਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਦੇ ਨਾਲ ਸਰੀਰ ਨੂੰ ਭਾਵੇਂ ਅੱਜ ਦਰਦ ਹੋਵੇ ਪਰ ਇਹ ਦਰਦ ਕਲ ਸਾਡੀ ਤਾਕਤ ਬਣ ਜਾਂਦਾ ਹੈ। ਇਸ ਲਈ ਕਸਰਤ ਕਦੀ ਵੀ ਨਹੀਂ ਛੱਡਣੀ ਚਾਹੀਦੀ।


Related News