ਪੁਰਸ਼ ਰਾਸ਼ਟਰੀ ਹਾਕੀ ਕੈਂਪ ਇਕ ਹਫ਼ਤੇ ਪਹਿਲਾਂ 12 ਦਸੰਬਰ ਨੂੰ ਹੋਵੇਗਾ ਖ਼ਤਮ
Thursday, Nov 26, 2020 - 03:34 PM (IST)
ਬੈਂਗਲੁਰੂ— ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ 'ਚ ਚਲ ਰਿਹਾ ਪੁਰਸ਼ ਰਾਸ਼ਟਰੀ ਹਾਕੀ ਕੈਂਪ ਸਮਾਪਤੀ ਦੀ ਮੂਲ ਮਿਤੀ ਦੇ ਸਥਾਨ 'ਤੇ ਇਕ ਹਫ਼ਤੇ ਪਹਿਲਾਂ 12 ਦਸੰਬਰ ਨੂੰ ਖ਼ਤਮ ਹੋਵੇਗਾ। ਪਹਿਲਾਂ ਇਹ ਕੈਂਪ 18 ਦਸੰਬਰ ਨੂੰ ਖ਼ਤਮ ਹੋਣਾ ਸੀ। ਕੈਂਪ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦੀ ਸਿਫ਼ਾਰਸ ਪੁਰਸ਼ ਸੀਨੀਅਰ ਹਾਕੀ ਟੀਮ ਦੇ ਮੁੱਖ ਕੋਚ ਨੇ ਕੀਤੀ ਸੀ।
ਇਹ ਵੀ ਪੜ੍ਹੋ : ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ
ਚਾਰ ਮਹੀਨੇ ਦੇ ਨਿਰੰਤਰ ਕੈਂਪ ਦੇ ਬਾਅਦ ਖਿਡਾਰੀਆਂ ਨੂੰ 12 ਦਸੰਬਰ 2020 ਤੋਂ 5 ਜਨਵਰੀ 2021 ਤਕ ਤਿੰਨ ਹਫ਼ਤੇ ਦਾ ਲੰਮਾ ਆਰਾਮ ਮਿਲੇਗਾ। ਇਸ ਤਿੰਨ ਹਫ਼ਤੇ ਦੇ ਆਰਾਮ ਦੇ ਦੌਰਾਨ ਐਥਲੀਟਾਂ ਲਈ ਇਕ ਵਿਆਪਕ ਸ਼ਕਤੀ ਅਤੇ ਕੰਡੀਸ਼ਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਪੁਰਸ਼ ਸੀਨੀਅਰ ਟੀਮ ਦੇ ਮੁੱਖ ਕੋਚ ਅਤੇ ਵਿਗਿਆਨਕ ਸਲਾਹਕਾਰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਮੋਦੀ ਨੇ ਮਾਰਾਡੋਨਾ ਦੇ ਦਿਹਾਂਤ 'ਤੇ ਪ੍ਰਗਟਾਇਆ ਦੁਖ
ਭਾਰਤੀ ਪੁਰਸ਼ ਹਾਕੀ ਟੀਮ ਇਸ ਸਾਲ ਅਗਸਤ ਤੋਂ ਸਾਈ ਦੇ ਬੈਂਗਲੁਰੂ ਕੇਂਦਰ 'ਚ ਸਿਖਲਾਈ ਲੈ ਰਹੀ ਹੈ ਕਿਉਂਕਿ ਮਾਰਚ 'ਚ ਰਾਸ਼ਟਰਵਿਆਪੀ ਲਾਕਡਾਊਨ ਦੇ ਬਾਅਦ ਖੇਡ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰਾਸ਼ਟਰਵਿਆਪੀ ਤਾਲਾਬੰਦੀ ਹੋਈ ਸੀ। ਟੀਮ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ।