ਪੁਰਸ਼ 2022 ਟੀ20 ਵਿਸ਼ਵ ਕੱਪ ਦੇ 3 ਖੇਤਰੀ ਕੁਆਲੀਫਾਇਰ ਕੋਵਿਡ-19 ਕਾਰਣ ਮੁਲਤਵੀ : ICC

Thursday, Mar 18, 2021 - 10:44 PM (IST)

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਆਸਟਰੇਲੀਆ ਵਿਚ 2022 ਪੁਰਸ਼ ਟੀ-20 ਵਿਸ਼ਵ ਕੱਪ ਲਈ ਅਫਰੀਕਾ ਤੇ ਏਸ਼ੀਆ ਵਿਚ ਤਿੰਨ ਕੁਆਲੀਫਾਇਰ ਕੋਵਿਡ-19 ਮਹਾਮਾਰੀ ਦੇ ਕਾਰਣ ਮੁਲਤਵੀ ਕਰ ਦਿੱਤੇ ਗਏ ਹਨ। ਏਸ਼ੀਆ-ਏ ਕੁਆਲੀਫਾਇਰ ਦਾ ਆਯੋਜਨ 3 ਤੋਂ 9 ਅਪ੍ਰੈਲ ਤਕ ਹੋਣਾ ਸੀ, ਜਿਸ ਵਿਚ ਬਹਿਰੀਨ, ਕੁਵੈਤ, ਮਾਲਦੀਵ, ਕਤਰ ਤੇ ਸਾਊਦੀ ਅਰਬ ਨੂੰ ਖੇਡਣਾ ਸੀ ਪਰ ਹੁਣ ਇਹ ਕੁਵੈਤ ਵਿਚ 23 ਤੋਂ 29 ਅਕਤੂਬਰ ਤਕ ਖੇਡੇ ਜਾਣਗੇ।

PunjabKesari

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 186 ਦੌੜਾਂ ਦਾ ਟੀਚਾ


ਇਹ ਫੈਸਲਾ ਕਈ ਹਿੱਸਾ ਲੈਣ ਵਾਲੇ ਦੇਸ਼ਾਂ ਵਲੋਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੇ ਕਾਰਣ ਲਿਆ ਗਿਆ ਹੈ, ਜਿਨ੍ਹਾਂ ਨੇ ਕੋਵਿਡ-19 ਦੇ ਨਵੇਂ ‘ਵੈਰੀਏਂਟ’ ਨੂੰ ਫੈਲਣ ਤੋਂ ਰੋਕਣ ਲਈ ਖੇਡ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਦੌਰਾ ਕਰਨ ਵਾਲੀਆਂ ਟੀਮਾਂ ਨੂੰ ਆਪਣੇ ਸਬੰਧਤ ਦੇਸ਼ਾਂ ਵਿਚ ਪਰਤਣ ਲਈ ਇਕਾਂਤਵਾਸ ਦੀ ਲੋੜ ਵੀ ਇਕ ਹੋਰ ਕਾਰਣ ਰਹੀ। ਪੁਰਸ਼ ਟੀ-20 ਵਿਸ਼ਵ ਕੱਪ ਖੇਤਰੀ ਅਫਰੀਕਾ-ਏ ਤੇ ਬੀ ਕੁਆਲੀਫਾਇਰ ਦੱਖਣੀ ਅਫਰੀਕਾ ਵਿਚ ਇਸ ਸਾਲ ਅਪ੍ਰੈਲ ਵਿਚ ਹੋਣੇ ਸਨ ਜਿਨ੍ਹਾਂ ਨੂੰ ਹੁਣ 25 ਤੋਂ 31 ਅਕਤੂਬਰ ਨੂੰ ਕਰਵਾਇਆ ਜਾਵੇਗਾ।

ਇਹ ਖ਼ਬਰ ਪੜ੍ਹੋ-  ਰੋਹਿਤ ਟੀ20 ’ਚ 9000 ਦੌੜਾਂ ਪੂਰੀਆਂ ਕਰਨ ਵਾਲਾ ਬਣਿਆ ਦੂਜਾ ਭਾਰਤੀ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News