ਮੇਹੁਲੀ ਘੋਸ਼ ਦੀ ਮਹਿਲਾ ਏਅਰ ਰਾਈਫਲ ਟ੍ਰਾਇਲ ’ਚ ਕਲੀਨ ਸਵੀਪ
Thursday, Sep 12, 2019 - 10:30 AM (IST)

ਨਵੀਂ ਦਿੱਲੀ— ਮੇਹੁਲੀ ਘੋਸ਼ ਨੇ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ’ਚ ਮਹਿਲਾ ਏਅਰ ਰਾਈਫਲ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲ ’ਚ ਆਪਣੀ ਸ਼੍ਰੇਸ਼ਠਤਾ ਸਾਬਤ ਕਰਦੇ ਹੋਏ ਕਲੀਨ ਸਵੀਪ ਕੀਤਾ। ਪੱਛਮੀ ਬੰਗਾਲ ਦੀ ਮੇਹੁਲੀ ਨੇ ਮੰਗਲਵਾਰ ਨੂੰ ਸੀਨੀਅਰ ਅਤੇ ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫਲ ਟ੍ਰਾਇਲ ਜਿੱਤੇ ਸਨ। ਇਹ ਛੇਵੇਂ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲ ਸਨ। ਉਨ੍ਹਾਂ ਨੇ ਬੁੱਧਵਾਰ ਨੂੰ ਇਸ ਉਪਲਬਧੀ ਨੂੰ ਦੁਹਰਾਉਂਦੇ ਹੋਏ ਸਤਵੇਂ ਟ੍ਰਾਇਲ ਵੀ ਜਿੱਤ ਲਏ।
ਮੇਹੁਲੀ ਨੇ ਪਿਛਲੇ ਦੋ ਸਾਲਾਂ ’ਚ 7 ਕੌਮਾਂਤਰੀ ਤਮਗੇ ਜਿੱਤੇ ਸਨ। ਉਨ੍ਹਾਂ ਨੇ ਸੀਨੀਅਰ ਫਾਈਨਲ 251.9 ਦੇ ਸਕੋਰ ਦੇ ਨਾਲ ਜਿੱਤਿਆ। ਉਨ੍ਹਾਂ ਨੇ ਜੂਨੀਅਰ ਫਾਈਨਲ ’ਚ ਹੋਰ ਵੀ ਬਿਹਤਰ ਸਕੋਰ ਕਰਦੇ ਹੋਏ ਇਸ ਨੂੰ 257.7 ਦੇ ਸਕੋਰ ’ਤੇ ਜਿੱਤਿਆ। ਮੱਧ ਪ੍ਰਦੇਸ਼ ਦੀ ਸ਼੍ਰੇਆ ਅਗਰਵਾਲ ਨੂੰ ਦੋ ਦਿਨ ’ਚ ਮੇਹੁਲੀ ਤੋਂ ਦੂਜਾ ਫਾਈਨਲ ਹਾਰਨਾ ਪਿਆ। ਸ਼੍ਰੇਆ ਕੱਲ ਛੇਵੇਂ ਟ੍ਰਾਇਲ ’ਚ ਸੀਨੀਅਰ ਵਰਗ ’ਚ ਅਤੇ ਅੱਜ ਸਤਵੇਂ ਟ੍ਰਾਇਲ ’ਚ ਜੂਨੀਅਰ ਫਾਈਨਲ ’ਚ ਹਾਰ ਗਈ।