ਮਹਿਤਾ, ਆਡਵਾਨੀ ਨੇ ਸੀ.ਸੀ.ਆਈ. ਓਪਨ ਸਨੂਕਰ ''ਚ ਭਾਗੀਦਾਰੀ ਦੀ ਪੁਸ਼ਟੀ ਕੀਤੀ

Tuesday, Jan 30, 2018 - 03:06 PM (IST)

ਮਹਿਤਾ, ਆਡਵਾਨੀ ਨੇ ਸੀ.ਸੀ.ਆਈ. ਓਪਨ ਸਨੂਕਰ ''ਚ ਭਾਗੀਦਾਰੀ ਦੀ ਪੁਸ਼ਟੀ ਕੀਤੀ

ਮੁੰਬਈ, (ਬਿਊਰੋ)— ਆਦਿਤਯ ਮਹਿਤਾ ਅਤੇ ਪੰਕਜ ਆਡਵਾਨੀ ਨੇ ਇਕ ਫਰਵਰੀ ਤੋਂ ਸ਼ੁਰੂ ਹੋਣ ਵਾਲੀ 12.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਸੀ.ਸੀ.ਆਈ. ਓਪਨ ਸਨੂਕਰ ਚੈਂਪੀਅਨਸ਼ਿਪ 2018 'ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ। ਇਸ ਟੂਰਨਾਮੈਂਟ ਨੂੰ 'ਦਿ ਕਲੈਸ਼ ਆਫ ਟਾਈਟਨਸ' ਦਾ ਟਾਈਟਲ ਦਿੱਤਾ ਗਿਆ ਹੈ। 

ਮੀਡੀਆ ਬੁਲਾਰੇ ਦੇ ਮੁਤਾਬਕ ਹਾਲ ਹੀ 'ਚ ਰਾਸ਼ਟਰੀ ਚੈਂਪੀਅਨ ਬਣੇ ਚੰਡੀਗੜ੍ਹ ਦੇ ਸੁਮਿਤ ਤਿਵਾਰੀ ਅਤੇ ਉਪ ਜੇਤੂ ਰੇਲਵੇ ਦੇ ਮਲਕੀਤ ਸਿੰਘ ਸਮੇਤ ਚੋਟੀ ਦੀਆਂ ਅੱਠ ਰੈਂਕਿੰਗ ਦੇ ਭਾਰਤੀ ਅਤੇ ਵਾਈਲਡਕਾਰਡ ਹਾਸਲ ਕਰਨ ਵਾਲੇ ਅੱਠ ਹੋਰ ਚੋਟੀ ਦੇ ਕਿਊ ਖਿਡਾਰੀ ਟੂਰਨਾਮੈਂਟ 'ਚ ਮੁੱਖ ਚੈਲੰਜਰ ਹੋਣਗੇ। ਹੋਰਨਾਂ ਵੱਡਿਆਂ ਨਾਵਾਂ 'ਚ 2 ਵਾਰ ਦੇ ਸਾਬਕਾ ਏਸ਼ੀਆਈ ਸਨੂਕਰ ਚੈਂਪੀਅਨ ਯਾਸਿਨ ਮਰਚੇਂਟ ਅਤੇ ਸਾਬਕਾ ਰਾਸ਼ਟਰੀ ਚੈਂਪੀਅਨ ਸੋਨਿਕ ਮੁਲਤਾਨੀ ਵੀ ਸ਼ਾਮਲ ਹਨ।


Related News