ਮੈਗ ਲੈਨਿੰਗ ਯੂ. ਪੀ. ਵਾਰੀਅਰਸ ਦੀ ਕਪਤਾਨ ਬਣੀ
Monday, Jan 05, 2026 - 10:29 AM (IST)
ਮੁੰਬਈ– ਸਾਬਕਾ ਆਸਟ੍ਰੇਲੀਅਨ ਕਪਤਾਨ ਮੈਗ ਲੈਨਿੰਗ ਨੂੰ 9 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਤੋਂ ਪਹਿਲਾਂ ਐਤਵਾਰ ਨੂੰ ਯੂ. ਪੀ. ਵਾਰੀਅਰਜ਼ ਦੀ ਕਪਤਾਨ ਬਣਾਇਆ ਗਿਆ ਹੈ। ਇਹ ਧਾਕੜ ਆਸਟ੍ਰੇਲੀਅਨ ਖਿਡਾਰਨ ਇਸ ਟੂਰਨਾਮੈਂਟ ਦੇ ਪਹਿਲੇ ਤਿੰਨ ਸੈਸ਼ਨਾਂ ਵਿਚ ਦਿੱਲੀ ਕੈਪੀਟਲਸ ਦੀ ਕਪਤਾਨ ਸੀ ਤੇ ਉਸ ਨੇ ਟੀਮ ਨੂੰ ਹਰ ਵਾਰ ਫਾਈਨਲ ਤੱਕ ਪਹੁੰਚਾਇਆ ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਯੂ. ਪੀ. ਵਾਰੀਅਰਜ਼ ਨੇ ਲੈਨਿੰਗ ਨੂੰ ਨਿਲਾਮੀ ਵਿਚ 1.9 ਕਰੋੜ ਰੁਪਏ ਵਿਚ ਖਰੀਦਿਆ ਸੀ। ਇਕ ਆਸਟ੍ਰੇਲੀਅਨ ਖਿਡਾਰੀ ਦੇ ਤੌਰ ’ਤੇ ਉਹ 7 ਵਾਰ ਵਿਸ਼ਵ ਕੱਪ ਜਿੱਤ ਚੁੱਕੀ ਹੈ, ਜਿਸ ਵਿਚ 2 ਵਨ ਡੇ ਖਿਤਾਬ ਤੇ 5 ਟੀ-20 ਖਿਤਾਬ ਸ਼ਾਮਲ ਹਨ। ਸਾਬਕਾ ਭਾਰਤੀ ਖਿਡਾਰੀ ਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਹੁਣ ਯੂ. ਪੀ. ਵਾਰੀਅਰਜ਼ ਦਾ ਮੁੱਖ ਕੋਚ ਹੈ। ਇਸ ਸਾਲ ਡਬਲਯੂ. ਪੀ. ਐੱਲ. ਦੋ ਪੜਾਵਾਂ ਵਿਚ ਹੋਵੇਗਾ, ਜਿਸ ਵਿਚ ਪਹਿਲਾ ਪੜਾਅ ਨਵੀ ਮੁੰਬਈ ਵਿਚ 9 ਤੋਂ 17 ਜਨਵਰੀ ਤੱਕ ਤੇ ਦੂਜਾ ਵਡੋਦਰਾ ਵਿਚ 19 ਜਨਵਰੀ ਤੋਂ 5 ਫਰਵਰੀ ਤੱਕ ਚੱਲੇਗਾ।
