ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ

Sunday, Mar 14, 2021 - 07:39 PM (IST)

ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ

ਮਾਰਸਲੀ– ਚੋਟੀ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਆਪਣੇ ਕਰੀਅਰ ਦੇ 10ਵੇਂ ਖਿਤਾਬ ਦੇ ‘ਓਪਨ-13’ ਦੇ ਫਾਈਨਲ ਵਿਚ ਗੈਰ-ਦਰਜਾ ਪ੍ਰਾਪਤ ਪਿਯਰੇ-ਹਿਊਜੇਜ ਹੋਬਰਟ ਦਾ ਸਾਹਮਣਾ ਕਰੇਗਾ। ਗ੍ਰੈਂਡ ਸਲੈਮ ਖਿਤਾਬ ਦੇ ਦੋ ਵਾਰ ਦੇ ਜੇਤੂ ਮੇਦਵੇਦੇਵ ਸੈਮੀਫਾਈਨਲ ਵਿਚ ਕੁਆਲੀਫਾਇਰ ਖਿਡਾਰੀ ਮੈਥਿਊ ਐਬਦੇਨ ਦੇ ਜ਼ਖ਼ਮੀ ਹੋਣ ਦੇ ਕਾਰਣ ਆਸਾਨੀ ਨਾਲ ਫਾਈਨਲ ਵਿਚ ਪਹੁੰਚ ਗਿਆ। ਐਬਦੇਨ ਨੇ ਜਦੋਂ ਮੈਚ ਤੋਂ ਹਟਣ ਦਾ ਫੈਸਲਾ ਕੀਤਾ, ਉਸ ਸਮੇਂ ਮੇਦਵੇਦੇਵ 6-4, 3-0 ਨਾਲ ਅੱਗੇ ਚੱਲ ਰਿਹਾ ਸੀ। ਮੇਦਵੇਦੇਵ ਅਗਲੇ ਹਫਤੇ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਜਾਵੇਗਾ।

PunjabKesari

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਖਿਤਾਬ ਜਿੱਤਣ ਲਈ ਉਸ ਨੂੰ ਵਿਸ਼ਵ ਰੈਂਕਿੰਗ ਵਿਚ 93ਵੇਂ ਸਥਾਨ ’ਤੇ ਕਾਬਜ਼ ਹੋਬਰਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਸ ਨੇ ਡਬਲਜ਼ ਦੇ ਚਾਰ ਗ੍ਰੈਂਡ ਸਲੈਮ ਜਿੱਤੇ ਹਨ ਪਰ ਸਿੰਗਲਜ਼ ਵਿਚ ਕੋਈ ਵੱਡਾ ਟੂਰਨਾਮੈਂਟ ਆਪਣੇ ਨਾਂ ਨਹੀਂ ਕੀਤਾ ਹੈ। ਹੋਬਰਟ ਨੇ ਸੈਮੀਫਾਈਨਲ ਵਿਚ ਚੌਥਾ ਦਰਜਾ ਪ੍ਰਾਪਤ ਓਗਾ ਹੁਮਬੇਰਟ ਨੂੰ 6-3, 6-2 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੂਜਾ ਦਰਜਾ ਪ੍ਰਾਪਤ ਸਟੇਫਾਨੇਸ ਸਿਤਸਿਪਾਸ ਨੂੰ ਵੀ ਹਰਾਇਆ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News