ਮੇਦਵੇਦੇਵ ਤੇ ਪਿਲਿਸਕੋਵਾ ਜਿੱਤੇ, ਮੁਗੁਰੂਜਾ ਸਮੇਤ ਕਈ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਬਾਹਰ
Monday, Oct 11, 2021 - 12:41 AM (IST)
ਇੰਡੀਅਨ ਵੇਲਸ - ਚੋਟੀ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਤੇ ਕਾਰੋਲਿਨਾ ਪਿਲਿਸਕੋਵਾ ਨੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ 'ਚ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕੀਤੀ ਪਰ ਗਰਬਾਈਨ ਮੁਗੁਰੂਜਾ ਸਮੇਤ ਕੁਝ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਮੇਦਵੇਦੇਵ ਨੇ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨੂੰ 6-4, 6-2 ਨਾਲ ਹਰਾਇਆ ਤੇ ਇਸ ਤਰ੍ਹਾਂ ਨਾਲ ਪਿਛਲੇ ਮਹੀਨੇ ਯੂ. ਐੱਸ. ਓਪਨ ਨਾਲ ਚੱਲ ਰਹੇ ਆਪਣੀ ਜੇਤੂ ਮੁਹਿੰਮ ਨੂੰ ਅੱਠ ਜਿੱਤ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਮੈਕਡੋਨਾਲਡ ਦੇ ਵਿਰੁੱਧ ਇਕ ਵਾਰ ਵੀ ਉਹ ਆਪਣੀ ਸਰਵਿਸ ਗਵਾਉਣ ਦੀ ਸਥਿਤੀ 'ਚ ਨਹੀਂ ਪਹੁੰਚੇ ਜਦਕਿ ਉਨ੍ਹਾਂ ਨੇ ਤਿੰਨ ਵਾਰ ਬ੍ਰੇਕ ਪੁਆਇੰਟ ਲਿਆ। ਪਿਲਿਸਕੋਵਾ ਨੇ ਇਸ ਏ. ਟੀ. ਪੀ. ਐਂਡ ਡਬਲਯੂ. ਟੀ. ਏ. ਟੂਰਨਾਮੈਂਟ ਵਿਚ ਮੈਂਗਡਾਲੇਨਾ ਫ੍ਰੈਚ 'ਤੇ 7-5, 6-2 ਦੀ ਜਿੱਤ ਨਾਲ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਪਿਲਿਸਕੋਵਾ ਨੇ 6 ਏਸ ਜਮਾਏ। ਉਹ ਡਬਲਯੂ. ਟੀ. ਏ. ਟੂਰ ਵਿਚ ਇਸ ਸਾਲ ਸਭ ਤੋਂ ਜ਼ਿਆਦਾ 387 ਏਸ ਜਮਾ ਚੁੱਕੀ ਹੈ। ਉਨ੍ਹਾਂ ਨੇ 6 ਵਿਚੋਂ ਪੰਜ ਬ੍ਰੇਕ ਪੁਆਇੰਟ ਆਪਣੇ ਪੱਖ 'ਚ ਕੀਤੇ। ਪਿਛਲੇ ਹਫਤੇ ਸ਼ਿਕਾਗੋ 'ਚ ਜਿੱਤ ਦਰਜ ਕਰਨ ਵਾਲੀ 5ਵੀਂ ਦਰਜਾ ਪ੍ਰਾਪਤ ਮੁਗੁਰੂਜਾ ਨੂੰ ਅਜਲਾ ਟੋਮਾਲਯਾਨੋਵਿਚ ਨੇ 3-6, 6-1, 6-3 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਏਨਾ ਕਾਲਿੰਸਕਾਯਾ ਨੇ 28ਵੇਂ ਨੰਬਰ ਦੀ ਸਾਰਾ ਸੋਰਿਬਸ ਟਾਰਮੋ ਨੂੰ 6-3, 4-6, 6-2 ਨਾਲ ਤੇ ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੇ 30ਵੇਂ ਨੰਬਰ ਦੀ ਕੈਮਿਲਾ ਜੌਰਜੀ ਨੂੰ 6-4, 6-1 ਨਾਲ ਹਰਾਇਆ। ਸ਼ਿਕਾਗੋ ਦੇ ਫਾਈਨਲ ਵਿਚ ਮੁਗੁਰੂਜਾ ਤੋਂ ਹਾਰਨ ਵਾਲੀ 12ਵੀਂ ਦਰਜਾ ਪ੍ਰਾਪਤ ਓਨਸ ਜਾਵੇਰ ਨੇ ਅਨਾਸਤਾਸੀਜ਼ਾ ਸੇਵਾਸਤੋਵਾ 'ਤੇ 6-2, 6-7 (5), 6-3 ਨਾਲ ਜਿੱਤ ਦਰਜ ਕੀਤੀ। ਹੋਰ ਮੈਚਾਂ ਵਿਚ 15ਵੀਂ ਦਰਜਾ ਪ੍ਰਾਪਤ ਕੋਕੋ ਗਾਫ ਨੇ ਕੈਰੋਲੀਨ ਗਾਰਸੀਆ ਨੂੰ 6-3, 6-7 (2), 6-1 ਨਾਲ ਹਰਾਇਆ ਜਦਕਿ 18ਵੀਂ ਦਰਜਾ ਪ੍ਰਾਪਤ ਐਨੇਟ ਕੋਂਟੇਵੀਟ ਤੇ 22ਵੀਂ ਦਰਜਾ ਪ੍ਰਾਪਤ ਡੇਨਿਲ ਕੋਲਿਨਸ ਆਪਣੇ ਵਿਰੋਧੀ ਦੇ ਵਿਰੁੱਧ ਅੱਧੇ ਮੈਚ ਤੋਂ ਬਾਅਦ ਹਟ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।