MCC ਨੇ ਬਦਲਿਆ ਆਪਣਾ ਰਵੱਈਆ, ਅਸ਼ਵਿਨ ਦੇ ਮਾਂਕਡਿੰਗ ਨੂੰ ਦੱਸਿਆ ਖੇਡ ਭਾਵਨਾ ਦੇ ਖਿਲਾਫ

Thursday, Mar 28, 2019 - 01:39 PM (IST)

MCC ਨੇ ਬਦਲਿਆ ਆਪਣਾ ਰਵੱਈਆ, ਅਸ਼ਵਿਨ ਦੇ ਮਾਂਕਡਿੰਗ ਨੂੰ ਦੱਸਿਆ ਖੇਡ ਭਾਵਨਾ ਦੇ ਖਿਲਾਫ

ਲੰਡਨ : ਕ੍ਰਿਕਟ ਕਾਨੂੰਨਾ ਦਾ ਸਰਪਰਸਤ ਮੰਨੇ ਜਾਣ ਵਾਲੇ ਮੇਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਵੱਲੋਂ ਰਾਜਸਥਾਨ ਰਾਇਲਸ ਦੇ ਜੋਸ ਬਟਲਰ ਨੂੰ ਆਈ. ਪੀ. ਐੱਲ. ਮੈਚ ਵਿਚ ਮਾਂਕਡਿੰਗ ਮਾਮਲੇ ਵਿਚ ਸਮੀਖਿਆ ਕੀਤਾ ਜਾਣ ਤੋਂ ਬਾਅਦ ਆਪਣੇ ਰਵੱਈਏ 'ਚ ਬਦਲਾਅ ਕਰਦਿਆਂ ਇਸ ਨੂੰ ਖੇਡ ਭਾਵਨਾ ਦੇ ਉਲਟ ਦੱਸਿਆ ਹੈ। ਐੱਮ. ਸੀ. ਸੀ. ਨੇ ਇਸ ਤੋਂ ਪਹਿਲਾਂ ਬਟਲਰ ਨੂੰ ਰਨ ਆਊਟ ਕਰਨ ਦੇ ਤਰੀਕੇ 'ਤੇ ਭਾਰਤੀ ਖਿਡਾਰੀ ਦਾ ਸਮਰਥਨ ਕੀਤਾ ਸੀ ਪਰ ਇਕ ਦਿਨ ਬਾਅਦ ਉਸ ਨੇ ਮਾਮਲੇ ਵਿਚ ਆਪਣਾ ਰਵੱਈਆ ਬਦਲ ਲਿਆ ਹੈ। ਅਸ਼ਵਿਨ ਨੇ ਸੋਮਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਦੂਜੇ ਪਾਸੇ ਖੜੇ ਬਟਲਰ ਨੂੰ ਰਨ ਆਊਟ ਕੀਤਾ ਜਦਕਿ ਇਸ ਤੋਂ ਪਹਿਲਾਂ ਉਸ ਨੂੰ ਚਿਤਾਵਨੀ ਵੀ ਨਹੀਂ ਦਿੱਤੀ।

PunjabKesari

ਬ੍ਰਿਟਿਸ਼ ਅਖਬਾਰਾਂ ਮੁਤਾਬਕ ਐੱਮ. ਸੀ. ਸੀ. ਦੇ ਲਾਅ ਮੈਨੇਜਰ ਫੇਜਰ ਸਟੀਵਰਟ ਨੇ ਕਿਹਾ, ''ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਸਾਨੂੰ ਨਹੀਂ ਲਗਦਾ ਕਿ ਇਹ ਖੇਡ ਭਾਵਨਾ ਦੇ ਤਹਿਤ ਸੀ। ਸਾਡਾ ਮੰਨਣਾ ਹੈ ਕਿ ਅਸ਼ਵਿਨ ਨੇ ਕ੍ਰੀਜ਼ 'ਤੇ ਪਹੁੰਚਣ ਅਤੇ ਠਹਿਰਾਵ ਵਿਚਾਲੇ ਜ਼ਿਆਦਾ ਸਮਾਂ ਲਿਆ ਸੀ। ਅਜਿਹੇ 'ਚ ਬੱਲੇਬਾਜ਼ ਉਮੀਦ ਕਰਦਾ ਹੈ ਕਿ ਉਸ ਨੇ ਗੇਂਦ ਸੁੱਟ ਦਿੱਤੀ ਹੈ। ਬਟਲਰ ਨੇ ਅਜਿਹਾ ਹੀ ਸੋਚਿਆ ਹੋਵੇਗਾ ਕਿ ਗੇਂਦ ਸੁੱਟ ਦਿੱਤੀ ਗਈ ਹੈ ਅਤੇ ਉਹ ਆਪਣੀ ਕ੍ਰੀਜ਼ ਵਿਚ ਹੀ ਸੀ।'' ਇਸ ਤੋਂ ਪਹਿਲਾਂ ਐੱਮ. ਸੀ. ਸੀ. ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਕ੍ਰਿਕਟ ਦੇ ਨਿਯਮਾਂ ਵਿਚ ਨਹੀਂ ਹੈ ਕਿ ਦੂਜੇ ਪਾਸੇ ਖੜੇ ਬੱਲੇਬਾਜ਼ ਨੂੰ ਚਿਤਾਵਨੀ ਦਿੱਤੀ ਜਾਵੇ। ਇਹ ਕ੍ਰਿਕਟ ਦੀ ਖੇਡ ਭਾਵਨਾ ਖਿਲਾਫ ਹੈ ਕਿ ਦੂਜੇ ਪਾਸੇ ਖੜਾ ਬੱਲੇਬਾਜ਼ ਕ੍ਰੀਜ਼ ਤੋਂ ਬਾਹਰ ਨਿਕਲੇ ਜਿਸ ਨਾਲ ਉਸ ਨੂੰ ਫਾਇਦਾ ਮਿਲੇ।


Related News