6 ਵਾਰ ਦੀ ਵਰਲਡ ਚੈਂਪੀਅਨ ਮੈਰੀਕਾਮ ਨੂੰ ਵੱਡਾ ਝਟਕਾ, ਨਿਕਹਤ ਨਾਲ ਟ੍ਰਾਇਲ ਦੇ ਪੱਖ 'ਚ BFI

Saturday, Nov 09, 2019 - 09:54 AM (IST)

6 ਵਾਰ ਦੀ ਵਰਲਡ ਚੈਂਪੀਅਨ ਮੈਰੀਕਾਮ ਨੂੰ ਵੱਡਾ ਝਟਕਾ, ਨਿਕਹਤ ਨਾਲ ਟ੍ਰਾਇਲ ਦੇ ਪੱਖ 'ਚ BFI

ਸਪੋਰਟਸ ਡੈਸਕ— ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ. ਐੱਫ. ਆਈ.) ਓਲੰਪਿਕ ਕੁਆਲੀਫਾਇਰ ਲਈ 6 ਵਾਰ ਦੀ ਵਰਲਡ ਚੈਂਪੀਅਨ ਐੱਮ. ਸੀ. ਮੈਰੀਕਾਮ ਅਤੇ ਨਿਕਹਤ ਜ਼ਰੀਨ ਵਿਚਾਲੇ ਟ੍ਰਾਇਲ ਕਰਾਉਣ ਦੇ ਪੱਖ 'ਚ ਹੈ ਜੋ ਕਿ ਮੈਰੀਕਾਮ ਲਈ ਇਕ ਵੱਡਾ ਝਟਕਾ ਹੈ। ਚੋਣ ਕਮੇਟੀ ਅਤੇ ਫੈਡਰੇਸ਼ਨ ਨੇ ਇਸ ਫੈਸਲੇ ਨਾਲ ਆਪਣੇ ਪ੍ਰਧਾਨ ਅਜੇ ਸਿੰਘ ਨੂੰ ਜਾਣੂ ਕਰਾਉਣ ਦਾ ਫੈਸਲਾ ਲੈ ਲਿਆ ਹੈ। ਨਾਲ ਹੀ ਇਸ ਬਾਰੇ 'ਚ ਮੈਰੀਕਾਮ ਨਾਲ ਗੱਲ ਕੀਤੀ ਜਾਵੇਗੀ।
PunjabKesari
ਮੈਰੀ ਅਤੇ ਨਿਕਹਤ ਵਿਚਾਲੇ ਟ੍ਰਾਇਲ ਦੇ ਮਾਮਲੇ ਨੇ ਜ਼ਬਰਦਸਤ ਤਰੀਕੇ ਨਾਲ ਤੂਲ ਫੜ ਲਿਆ ਹੈ। ਮਾਮਲਾ ਖੇਡ ਮੰਤਰਾਲਾ ਅਤੇ ਸਾਈ  ਕੋਲ ਜਾ ਪਹੁੰਚਿਆ ਹੈ। ਇਸ ਮੁੱਦੇ 'ਤੇ ਫੈਡਰੇਸ਼ਨ, ਮੰਤਰਾਲਾ ਅਤੇ ਸਾਈ ਵਿਚਾਲੇ ਗੱਲ ਵੀ ਹੋਈ ਹੈ ਜਿਸ 'ਚ ਇਹ ਫੈਸਲਾ ਹੋਇਆ ਹੈ ਕਿ ਦੋਹਾਂ ਬਾਕਸਰਾਂ ਵਿਚਾਲੇ ਟ੍ਰਾਇਲ ਕਰਾਉਣਾ ਠੀਕ ਰਹੇਗਾ। ਇਹ ਟ੍ਰਾਇਲ 27 ਤੋਂ 30 ਦਸੰਬਰ ਤਕ ਆਯੋਜਿਤ ਕਰਾਇਆ ਜਾਵੇਗਾ। ਟ੍ਰਾਇਲ ਦਾ ਅਧਿਕਾਰਤ ਐਲਾਨ ਛੇਤੀ ਕਰ ਦਿੱਤਾ ਜਾਵੇਗਾ।
PunjabKesari
ਫੈਡਰੇਸ਼ਨ ਅਤੇ ਵਿਦੇਸ਼ੀ ਕੋਚ ਵਿਚਾਲੇ ਹੋਈ ਗੱਲਬਾਤ 'ਚ ਇਹ ਸਾਫ ਕੀਤਾ ਗਿਆ ਹੈ ਕਿ ਮੈਰੀਕਾਮ ਨੇ ਕਦੀ ਵੀ ਟ੍ਰਾਇਲ ਦੇਣ ਤੋਂ ਇਨਕਾਰ ਨਹੀਂ ਕੀਤਾ ਹੈ, ਪਰ ਪ੍ਰਧਾਨ ਅਜੇ ਸਿੰਘ ਦੀ ਇਹ ਨਿੱਜੀ ਰਾਏ ਸੀ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਤਮਗਾ ਜੇਤੂਆਂ ਦਾ ਟ੍ਰਾਇਲ ਆਯੋਜਿਤ ਨਾ ਕੀਤੇ ਜਾਣ। ਮੈਰੀਕਾਮ ਨੇ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਅਜੇ ਸਿੰਘ ਦੇ ਇਸ ਬਿਆਨ ਦੇ ਬਾਅਦ ਨਿਕਹਤ ਜ਼ਰੀਨ ਨੇ ਮੋਰਚਾ ਖੋਲ੍ਹ ਦਿੱਤਾ। ਵਿਵਾਦ ਦੇ ਚਲਦੇ ਹੀ ਫੈਡਰੇਸ਼ਨ ਨੂੰ ਇਸ ਮੁੱਦੇ 'ਤੇ ਮੀਟਿੰਗ ਬੁਲਾਉਣੀ ਪਈ ਜਿਸ 'ਚ ਟ੍ਰਾਇਲ ਕਰਾਉਣ ਦਾ ਫੈਸਲਾ ਲਿਆ ਗਿਆ।


author

Tarsem Singh

Content Editor

Related News