ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਚਾਰ ਮੁੱਕੇਬਾਜ਼ ਟਾਪਸ ''ਚ

Tuesday, Dec 01, 2020 - 11:59 AM (IST)

ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਚਾਰ ਮੁੱਕੇਬਾਜ਼ ਟਾਪਸ ''ਚ

ਨਵੀਂ ਦਿੱਲੀ— ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਚਾਰ ਭਾਰਤੀ ਮੁੱਕੇਬਾਜ਼ਾਂ ਨੂੰ ਖੇਡ ਮੰਤਰਾਲਾ ਦੀ ਟਾਰਗੇਟ ਓਲੰਪਿਕ ਪੋਡੀਅਮ (ਟਾਪਸ) ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਖੇਡ ਅਥਾਰਿਟੀ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮੁੱਕੇਬਾਜ਼ਾਂ 'ਚ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਸਿਰਮਨਜੀਤ ਕੌਰ (60 ਕਿਲੋ) ਤੇ ਏਸ਼ੀਆਈ ਤਮਗਾ ਜੇਤੂ ਪੂਜਾ ਰਾਣੀ (75 ਕਿਲੋ) ਸ਼ਾਮਲ ਹਨ। ਐੱਮ. ਸੀ. ਮੈਰੀਕਾਮ ਪਹਿਲਾਂ ਤੋਂ ਹੀ ਇਸ ਯੋਜਨਾ ਦਾ ਹਿੱਸਾ ਹੈ।

ਪੁਰਸ਼ ਮੁੱਕੇਬਾਜ਼ਾਂ 'ਚ ਏਸੀਆਈ ਚਾਂਦੀ ਤਮਗਾ ਜੇਤੂ ਆਸ਼ੀਸ਼ ਕੁਮਾਰ (75 ਕਿਲੋ) ਤੇ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਸਤੀਸ਼ ਕੁਮਾਰ (ਪਲੱਸ 91 ਕਿਲੋ) ਸ਼ਾਮਲ ਕੀਤੇ ਗਏ ਹਨ। ਇਨ੍ਹਾਂ 'ਚੋਂ ਅਮਿਤ ਪੰਘਾਲ (52 ਕਿਲੋ), ਮਨੀਸ਼ ਕੌਸ਼ਿਕ (63 ਕਿਲੋ) ਤੇ ਵਿਕਾਸ ਕ੍ਰਿਸ਼ਨਨ (69 ਕਿਲੋ) ਪਹਿਲਾਂ ਤੋਂ ਹੀ ਸ਼ਾਮਲ ਹਨ। ਲਵਲੀਨਾ ਬੋਰਗੋਹੋਨੇਤੇ ਕਵਿੰਦਰ ਸਿੰਘ ਵੀ ਕੋਰ ਸਮੂਹ ਦਾ ਹਿੱਸਾ ਹਨ। ਸਾਈ ਨੇ ਦੱਸਿਆ ਕਿ ਨਿਕਹਤ ਜ਼ਰੀਨ (51 ਕਿਲੋ), ਸੋਨੀਆ ਚਾਹਲ (57 ਕਿਲੋ) ਤੇ ਸ਼ਿਵ ਥਾਪਾ (63 ਕਿਲੋ) ਨੂੰ ਟਾਪਸ ਡਿਵੈਲਪਮੈਂਟ ਗਰੁੱਪ ਤੋਂ ਕੋਰ ਗਰੁੱਪ 'ਚ ਸ਼ਾਮਲ ਕੀਤਾ ਗਿਆ ਹੈ।


author

Tarsem Singh

Content Editor

Related News