ਮਯੰਕ ਦਾ ਕਮਾਲ, ਦੱ. ਅਫਰੀਕਾ ਖਿਲਾਫ ਲਾਇਆ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ

10/03/2019 12:26:26 PM

ਸਪੋਰਸਟ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਵਿਸ਼ਾਖਾਪਟਨਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਲਈ ਰੋਹਿਤ ਸ਼ਰਮਾ ਅਤੇ ਮਯੰਕ ਅਗ੍ਰਵਾਲ ਦੀ ਸਲਾਮੀ ਜੋੜੀ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਭਾਰਤ ਨੂੰ ਇਕ ਮਜ਼ਬੂਤ ਸ਼ੁਰੂਆਤ ਦਿੱਤੀ। ਦੂਜੇ ਪਾਸੇ ਪਹਿਲੇ ਦਿਨ ਰੋਹਿਤ ਵਲੋਂ ਸੈਂਕੜਾ ਲਗਾਉਣ ਤੋਂ ਬਾਅਦ ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਟੈਸਟ ਕਰੀਅਰ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ।

ਦੱ. ਅਫਰੀਕਾ ਖਿਲਾਫ ਮਯੰਕ ਅਗ੍ਰਵਾਲ ਦਾ ਸ਼ਾਨਦਾਰ ਸੈਂਕੜਾ
ਦੱ. ਅਫਰੀਕਾ ਖਿਲਾਫ ਮਯੰਕ ਵਲੋਂ ਸੈਂਕੜਾ ਲਾ ਇਸ ਮੈਚ 'ਚ ਸੈਂਕੜੇ ਦਾ ਸੋਕਾ ਖਤਮ ਹੋ ਗਿਆ। ਮਯੰਕ ਅਗਰਵਾਲ ਭਾਰਤ 'ਚ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ। ਪਹਿਲੇ ਹੀ ਘਰੇਲੂ ਟੈਸਟ ਮੈਚ 'ਚ ਸੈਂਕੜਾ ਲਾ ਦਿੱਤਾ ਹੈ। ਹੁਣ ਤੱਕ ਅਰਧ ਸੈਂਕੜਿਆਂ ਬਦੌਲਤ ਟੈਸਟ ਕ੍ਰਿਕਟ 'ਚ ਲਗਾਤਾਰ ਖੇਡਦੇ ਹੋਏ ਮਯੰਕ ਹੁਣ ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਦੀ ਲਿਸਟ 'ਚ ਵੀ ਆ ਗਏ ਹਨ। ਇਸ ਤਰ੍ਹਾਂ ਵਾਪਸੀ ਦੀ ਉਮੀਦ ਦੇਖ ਰਹੇ ਬਾਕੀ ਸਲਾਮੀ ਬੱਲੇਬਾਜ਼ਾਂ 'ਤੇ ਦਬਾਅ ਆ ਗਿਆ ਹੈ।PunjabKesari204 ਗੇਂਦਾਂ 'ਤੇ ਸੈਂਕੜਾ ਬਣਾਇਆ
ਮਯੰਕ ਅਗ੍ਰਵਾਲ ਨੇ ਇਸ ਮੈਚ 'ਚ ਪ੍ਰੋਟਿਆਜ਼ ਟੀਮ ਖਿਲਾਫ 204 ਗੇਂਦਾਂ 'ਚ 13 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ ਹੈ। ਮਯੰਕ ਅਗ੍ਰਵਾਲ ਇਸ ਤੋਂ ਪਹਿਲਾਂ ਤਿੰਨ ਅਰਧ ਸੈਂਕੜੇ ਲਾ ਚੁੱਕੇ ਹਨ। ਆਪਣੇ ਡੈਬਿਊ ਮੈਚ 'ਚ ਆਸਟਰੇਲੀਆ ਖ਼ਿਲਾਫ਼ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਦੂਜੇ ਮੈਚ 'ਚ ਮਯੰਕ 50 ਤੋਂ ਵੱਧ ਦੌੜਾਂ ਬਣਾ ਕੇ ਆਊਟ ਹੋਇਆ ਸੀ। ਦਸੰਬਰ 2018 'ਚ ਭਾਰਤੀ ਟੀਮ 'ਚ ਡੈਬਿਊ ਕਰਨ ਵਾਲੇ ਮਯੰਕ ਅਗ੍ਰਵਾਲ ਨੂੰ ਵਰਲਡ ਕੱਪ 2019 ਲਈ ਭਾਰਤੀ ਟੀਮ 'ਚ ਰਿਪਲੇਸਮੈਂਟ ਦੇ ਤੌਰ 'ਤੇ ਟੀਮ 'ਚ ਚੁਣਿਆ ਗਿਆ ਸੀ ਪਰ ਉਹ ਖੇਡ ਨਹੀ ਸਕਿਆ ਸੀ।PunjabKesari
ਪੰਜਵੇਂ ਟੈਸਟ 'ਚ ਬਣਾਇਆ ਸੈਂਕੜਾ
28 ਸਾਲਾਂ ਮਯੰਕ ਅਗ੍ਰਵਾਲ ਆਪਣਾ ਪੰਜਵਾਂ ਟੈਸਟ ਮੈਚ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਉਹ ਪਹਿਲੇ ਅਤੇ ਦੂਜੇ ਟੈਸਟ ਮੈਚਾਂ 'ਚ ਅਰਧ ਸੈਂਕੜਾ ਲਗਾ ਕੇ ਆਊਟ ਹੋ ਗਿਆ ਸੀ। ਜਦਕਿ ਉਹ ਤੀਜੇ ਟੈਸਟ ਮੈਚ 'ਚ ਫੇਲ ਗੋ ਗਿਆ ਸੀ। ਇਸ ਤੋਂ ਬਾਅਦ, ਉਸ ਨੇ ਵਾਪਸੀ ਕਰਦਾ ਹੋਇਆ ਅਰਧ ਸੈਂਕੜਾ ਲਗਾਇਆ ਅਤੇ ਫਿਰ ਪੰਜਵੇਂ ਟੈਸਟ ਮੈਚ 'ਚ ਸੈਂਕੜਾ ਲਾ ਕਮਾਲ ਕਰ ਵਿਖਾਇਆ। ਅਜਿਹੀ ਸਥਿਤੀ 'ਚ ਕਹਿ ਸਕਦੇ ਹਾਂ ਕਿ ਭਾਰਤ ਨੂੰ ਇਕ ਚੰਗਾ ਭਰੋਸੇਮੰਦ ਸਲਾਮੀ ਬੱਲੇਬਾਜ਼ ਮਿਲਿਆ ਹੈ।PunjabKesari

 


Related News