IND vs AUS Pink Ball Test : ਮੁਕਾਬਲੇ ਤੋਂ ਪਹਿਲਾਂ ਜ਼ਖ਼ਮੀ ਹੋਇਆ Match Winner
Tuesday, Dec 03, 2024 - 01:34 PM (IST)
ਸਪੋਰਟਸ ਡੈਸਕ : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਪੰਜ ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿੱਚ ਟੀਮ ਇੰਡੀਆ ਨੇ ਪਹਿਲਾ ਟੈਸਟ ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਇਸ ਟੈਸਟ ਸੀਰੀਜ਼ ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ 'ਚ ਫਲੱਡ ਲਾਈਟਾਂ 'ਚ ਖੇਡਿਆ ਜਾਵੇਗਾ। ਹਾਲਾਂਕਿ ਆਸਟਰੇਲੀਆਈ ਟੀਮ ਲਈ ਹੁਣ ਤੱਕ ਕੁਝ ਵੀ ਠੀਕ ਨਹੀਂ ਹੋਇਆ ਹੈ। ਪਹਿਲਾ ਟੈਸਟ ਹਾਰਨ ਤੋਂ ਬਾਅਦ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸਾਈਡ ਸਟ੍ਰੇਨ ਕਾਰਨ ਦੂਜੇ ਟੈਸਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਮੰਗਲਵਾਰ ਨੂੰ ਨੈੱਟ ਸੈਸ਼ਨ ਦੌਰਾਨ ਉਂਗਲੀ 'ਤੇ ਸੱਟ ਲੱਗ ਗਈ ਹੈ। ਇਸ ਸੱਟ ਤੋਂ ਬਾਅਦ ਉਹ ਅਭਿਆਸ ਸੈਸ਼ਨ ਛੱਡ ਕੇ ਮੈਦਾਨ ਤੋਂ ਪਰਤ ਗਏ ਸਨ।
ਇਹ ਵੀ ਪੜ੍ਹੋ : ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼, 3 ਵੱਡੇ ਕ੍ਰਿਕਟ ਖਿਡਾਰੀ ਗ੍ਰਿਫਤਾਰ
ਖਬਰਾਂ ਮੁਤਾਬਕ ਸਟੀਵ ਸਮਿਥ ਦੀ ਉਂਗਲੀ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਟੀਮ ਦੇ ਸਾਥੀ ਮਾਰਨਸ ਲੈਬੁਸ਼ਗਨ ਨੇ ਸਮਿਥ ਨੂੰ ਥ੍ਰੋਡਾਉਨ ਦੇਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਫਿਜ਼ੀਓ ਨਾਲ ਦੇਖਿਆ ਗਿਆ ਅਤੇ ਇਸ ਤੋਂ ਬਾਅਦ ਉਹ ਨੈੱਟ ਛੱਡ ਕੇ ਚਲਾ ਗਿਆ। ਆਸਟ੍ਰੇਲੀਆਈ ਟੀਮ ਨੂੰ ਪਰਥ 'ਚ ਖੇਡੇ ਗਏ ਪਹਿਲੇ ਟੈਸਟ 'ਚ ਸੰਘਰਸ਼ ਕਰਨਾ ਪਿਆ, ਜਿੱਥੇ ਉਸ ਦੇ ਸਾਰੇ ਬੱਲੇਬਾਜ਼ ਸਾਂਝੇ ਤੌਰ 'ਤੇ ਅਸਫਲ ਰਹੇ। ਖਾਸ ਤੌਰ 'ਤੇ ਸਟੀਵ ਸਮਿਥ ਮੈਚ 'ਚ ਸਿਰਫ 17 ਦੌੜਾਂ ਹੀ ਬਣਾ ਸਕੇ।
ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ, ਕਰਵਾ ਲਿਆ ਆਪ੍ਰੇਸ਼ਨ
ਆਸਟ੍ਰੇਲੀਆ ਟੈਸਟ ਟੀਮ
ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ, ਮਿਸ਼ੇਲ ਸਟਾਰਕ, ਬੀਓ ਵੈਬਸਟਰ, ਸੀਨ ਐਬਟ।
ਭਾਰਤੀ ਟੈਸਟ ਟੀਮ
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਅਭਿਮਨਿਊ ਈਸ਼ਵਰਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰਾ ਜਡੇਜਾ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8