ਮੈਰੀਕਾਮ ਦੀਆਂ ਨਜ਼ਰਾਂ ਟੋਕੀਓ ਓਲੰਪਿਕ ਦੇ ਸੋਨ ਤਮਗੇ ''ਤੇ
Friday, Jan 18, 2019 - 12:54 AM (IST)

ਮੁੰਬਈ— 6 ਵਿਸ਼ਵ ਚੈਂਪੀਅਨਸ਼ਿਪ ਆਪਣੇ ਨਾਂ ਕਰਨ ਵਾਲੀ ਮਹਾਨ ਮੁੱਕੇਬਾਜ਼ ਐੱਮ. ਸੀ. ਮੈਰੀ ਕਾਮ ਦੀਆਂ ਨਜ਼ਰਾਂ ਅਗਲੇ ਸਾਲ ਟੋਕੀਓ ਓਲੰਪਿਕ ਦੇ ਸੋਨ ਤਮਗੇ 'ਤੇ ਲੱਗੀਆਂ ਹੋਈਆਂ ਹਨ। ਮਣੀਪੁਰ ਦੀ ਇਸ 35 ਸਾਲ ਦੀ ਮੁੱਕੇਬਾਜ਼ ਨੇ ਕਿਹਾ ਕਿ ਜਦੋਂ ਮੈਂ ਮੁੱਕੇਬਾਜ਼ੀ ਸਿੱਖੀ ਤਾਂ ਮੇਰੀ ਪ੍ਰੇਰਣਾਸਰੋਤ ਮੁਹੰਮਦ ਅਲੀ ਸਨ। ਇੰਨ੍ਹੇ ਸਾਲ ਬਾਅਦ ਮੈਨੂੰ ਲੱਗਦਾ ਹੈ ਕਿ ਹੁਣ ਕੁਝ ਹਾਸਲ ਕਰਨ ਦੇ ਲਈ ਬਚਿਆ ਹੈ। ਮੈਂ ਖੇਡ ਦੇ ਸਾਰੇ ਤਮਗੇ ਜਿੱਤੇ ਹਨ।
ਮੈਰੀ ਕਾਮ ਨੇ ਕਿਹਾ ਕਿ ਮੇਰੇ ਕੋਲ ਓਲੰਪਿਕ, ਏਸ਼ੀਆਈ ਖੇਡ, ਵਿਸ਼ਵ ਚੈਂਪੀਅਨਸ਼ਿਪ ਦੇ 6 ਖਿਤਾਬ, ਰਾਸ਼ਟਰਮੰਡਲ ਖੇਡਾਂ ਦੇ ਤਮਗੇ ਹਨ ਪਰ ਮੈਂ ਹੁਣ ਵੀ ਇਕ ਤਮਗੇ ਦੀ ਭੁੱਖੀ ਹਾਂ ਜੋ ਓਲੰਪਿਕ 'ਚ ਸੋਨ ਤਮਗਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਸਖਤ ਚੁਣੌਤੀ ਹੋਵੇਗੀ। ਇੱਥੇ ਤੱਕ ਕੀ ਲੰਡਨ 2012 ਵੀ ਮੇਰੇ ਲਈ ਵੱਡੀ ਚੁਣੌਤੀ ਸੀ। ਇਸ 'ਚ ਪਹਿਲੀ ਵਾਰ ਮੈਂ 51 ਕਿ. ਗ੍ਰਾ, 'ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਮੈਂ ਰੀਓ ਓਲੰਪਿਕ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਇਸ ਵਾਰ ਮੈਂ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਜੇਕਰ ਸੰਭਵ ਹੋਵੇਗਾ ਤਾਂ ਮੈਂ ਖੁਦ ਤੋਂ ਜ਼ਿਆਦਾ ਮਜ਼ਬੂਤ ਨੌਜਵਾਨ ਲੜਕਿਆਂ ਨਾਲ ਟ੍ਰੇਨਿੰਗ ਕਰਾਂਗੀ।