ਇਸ ਕੰਗਾਰੂ ਬੱਲੇਬਾਜ਼ ਨੇ ਲਾਇਆ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ, ਸਮਿਥ ਨੂੰ ਛੱਡਿਆ ਪਿੱਛੇ

01/04/2020 12:06:13 PM

ਸਪੋਰਟਸ ਡੈਸਕ— ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡਿਆ ਜਾ ਰਿਹਾ ਹੈ। ਸਿਡਨੀ ਟੈਸਟ ਮੈਚ ਦੇ ਦੂਜੇ ਦਿਨ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ। ਇਸ ਮੈਰਾਥਨ ਪਾਰੀ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਆਸਟਰੇਲੀਆ ਦਾ ਲਾਬੁਸ਼ੇਨ ਇਸ ਦਹਾਕੇ (2020-29) ਅਤੇ ਸਾਲ 2020 ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਬ੍ਰਿਸਬੇਨ 'ਚ ਪਿਛਲੇ ਸਾਲ ਪਾਕਿਸਤਾਨ ਖਿਲਾਫ ਲਾਬੁਸ਼ੇਨ 185 ਦੌੜਾਂ ਹੀ ਬਣਾ ਸਕਿਆ ਸੀ। ਇਸ ਵਾਰ ਉਸ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕਰ ਲਿਆ ਹੈ। ਇਸ ਦੋਹਰੇ ਸੈਂਕਡ਼ੇ ਨਾਲ ਉਸ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਦਰਜ ਕਰ ਲਏ ਹਨ। ਲਾਬੁਸ਼ੇਨ ਟੈਸਟ ਬੱਲੇਬਾਜ਼ੀ ਔਸਤ ਦੇ ਮਾਮਲੇ 'ਚ ਸਟੀਵ ਸਮਿਥ ਨੂੰ ਪਿੱਛੇ ਛੱਡ ਦਿੱਤਾ ਹੈ। PunjabKesari

ਸਮਿਥ ਨੂੰ ਔਸਤ ਰਿਕਾਰਡ 'ਚ ਛੱਡਿਆ ਪਿੱਛੇ
ਇਸ ਮੈਚ 'ਚ 522 ਮਿੰਟ ਤੱਕ ਕ੍ਰੀਜ਼ 'ਤੇ ਬੱਲੇਬਾਜ਼ੀ ਕਰਨ ਦੇ ਦੌਰਾਨ ਲਾਬੁਸ਼ੇਨ ਨੇ 363 ਗੇਂਦਾਂ 'ਚ 19 ਚੌਕਿਆਂ ਅਤੇ 1 ਛੱਕੇ ਦੇ ਨਾਲ 59.22 ਸਟ੍ਰਾਈਕ ਰੇਟ ਨਾਲ 215 ਮੈਰਾਥਨ ਪਾਰੀ ਖੇਡੀ। ਲਾਬੁਸ਼ੇਨ ਦੀ ਵਿਕਟ ਨਿਊਜ਼ੀਲੈਂਡ ਦੇ ਸਪਿਨ ਗੇਂਦਬਾਜ਼ ਟਾਡ ਐਸਲੇ ਦੇ ਨਾਂ ਰਹੀ। ਆਪਣੀ ਇਸ ਸ਼ਾਨਦਾਰ ਪਾਰੀ ਨਾਲ ਲਾਬੁਸ਼ੇਨ ਨੇ ਟੈਸਟ ਬੱਲੇਬਾਜ਼ੀ ਔਸਤ 'ਚ ਸਟੀਵ ਸਮਿਥ ਨੂੰ ਪਿੱਛੇ ਛੱਡ ਦਿੱਤਾ ਹੈ। ਲਾਬੁਸ਼ੇਨ ਨੇ 22 ਟੈਸਟ ਪਾਰੀਆਂ 'ਚ 63.64 ਦੀ ਔਸਤ ਨਾਲ 1400 ਦੌੜਾਂ ਬਣਾਈਆਂ ਹਨ। ਉਥੇ ਹੀ ਸਟੀਵ ਸਮਿਥ ਨੇ 131 ਪਾਰੀਆਂ 'ਚ 62.84 ਦੀ ਔਸਤ ਨਾਲ 7227 ਦੌੜਾਂ ਬਣਾਈਆਂ ਹਨ।

PunjabKesari

ਹਰ 5ਵੇਂ ਸਾਲ 'ਚ ਪਹਿਲਾਂ ਟੈਸਟ ਦੋਹਰਾ ਸੈਂਕੜਾ ਲਾਉਣ ਵਾਲਾ ਚੌਥਾ ਬੱਲੇਬਾਜ਼
ਇਸ ਤਰ੍ਹਾਂ ਹਰ 5ਵੇਂ ਸਾਲ 'ਚ ਸਭ ਤੋਂ ਪਹਿਲਾਂ ਟੈਸਟ ਕ੍ਰਿਕਟ 'ਚ ਦੋਹਰਾ ਸੈਂਕੜਾ ਲਾਉਣ ਦੇ ਮਾਮਲੇ 'ਚ ਉਹ ਚੌਥਾ ਬੱਲੇਬਾਜ਼ ਬਣ ਗਿਆ ਹੈ। ਸਾਲ 2000 'ਚ ਪਹਿਲਾ ਦੋਹਰਾ ਸੈਂਕੜਾ ਜਸਟਿਨ ਲੈਂਗਰ, ਸਾਲ 2005 ਅਤੇ 2010 'ਚ ਪਹਿਲਾ ਦੋਹਰਾ ਸੈਂਕੜਾ ਰਿਕੀ ਪੋਂਟਿੰਗ, ਸਾਲ 2015 'ਚ ਪਹਿਲਾ ਦੋਹਰਾ ਸੈਂਕੜਾ ਕੁਮਾਰ ਸੰਗਕਾਰਾ ਅਤੇ ਹੁਣ 2020 'ਚ ਪਹਿਲਾ ਦੋਹਰਾ ਸੈਂਕੜਾ ਮਾਰਨਸ ਲਾਬੁਸ਼ੇਨ ਨੇ ਲਾਇਆ ਹੈ। PunjabKesari ਦਹਾਕੇ ਦਾ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲਾ ਚੌਥਾ ਬੱਲੇਬਾਜ਼
ਉਥੇ ਹੀ ਹਰ ਦਹਾਕੇ ਦਾ ਸਭ ਤੋਂ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਸਾਲ 1990 'ਚ ਨਵੇਂ ਦਹਾਕੇ ਦਾ ਟੈਸਟ ਕ੍ਰਿਕਟ 'ਚ ਸਭ ਤੋਂ ਪਹਿਲਾ ਦੋਹਰਾ ਸੈਂਕੜਾ ਇੰਗਲੈਂਡ ਦੇ ਗਰਾਹਮ ਗੂਚ, ਸਾਲ 2000 'ਚ ਨਵੇਂ ਦਸ਼ਕ ਦਾ ਸਭ ਤੋਂ ਪਹਿਲਾ ਦੋਹਰਾ ਸੈਂਕੜਾ ਜਸਟਿਨ ਲੈਂਗਰ, ਸਾਲ 2010 'ਚ ਨਵੇਂ ਦਹਾਕੇ ਦਾ ਸਭ ਤੋਂ ਪਹਿਲਾ ਦੋਹਰਾ ਸੈਂਕੜਾ ਰਿਕੀ ਪੋਂਟਿੰਗ ਅਤੇ ਸਾਲ 2020 'ਚ ਨਵੇਂ ਦਹਾਕੇ ਦੀ ਸ਼ੁਰੂਆਤ ਦਾ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲਾ ਬੱਲੇਬਾਜ਼ ਮਾਰਨਸ ਲਾਬੁਸ਼ੇਨ ਬਣਿਆ ਹੈ।PunjabKesari  ਪਿਛਲੀਆਂ 7 ਪਾਰੀਆਂ 'ਚ ਚੌਥੀ ਵਾਰ ਲਾਇਆ ਸੈਂਕੜਾ
ਮਾਰਨਸ ਲਾਬੁਸ਼ੇਨ ਨੇ ਪਿਛਲੀਆਂ 7 ਪਾਰੀਆਂ 'ਚ ਚੌਥੀ ਵਾਰ ਸੈਂਕੜਾ ਲਾਇਆ ਹੈ। ਉਸ ਨੇ ਪਾਕਿਸਤਾਨ ਖਿਲਾਫ ਬ੍ਰਿਸਬੇਨ 'ਚ 185, ਐਡੀਲੇਡ 'ਚ 162 ਅਤੇ ਨਿਊਜ਼ੀਲੈਂਡ ਖਿਲਾਫ ਪਰਥ 'ਚ 143 ਅਤੇ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਮੈਲਬਰਨ 'ਚ 63 ਅਤੇ 19 ਦੌੜਾਂ ਬਣਾਈਆਂ। ਉਸ ਨੇ ਇਸ ਸਾਲ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ। ਇਹ ਲਾਬੁਸ਼ੇਨ ਦੇ ਕਰੀਅਰ ਦਾ 14ਵਾਂ ਟੈਸਟ ਹੈ।


Related News