ਇਸ ਆਸਟਰੇਲੀਆਈ ਬੱਲੇਬਾਜ਼ ਨੇ ਬੀ. ਬੀ. ਐੱਲ. ''ਚ ਖੇਡੀ ਰਿਕਾਰਡ ਤੋੜ ਪਾਰੀ
Sunday, Jan 12, 2020 - 05:59 PM (IST)

ਸਪੋਰਟਸ ਡੈਸਕ— ਆਸਟਰੇਲੀਆਈ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਮਾਰਕਸ ਸਟੋਇਨਸ ਨੇ ਬਿੱਗ ਬੈਸ਼ ਲੀਗ (ਬੀ. ਬੀ. ਐੱਲ) 'ਚ ਧਮਾਕੇਦਾਰ ਸੈਂਕੜਾ ਲਾ ਇਤਿਹਾਸ ਰੱਚ ਦਿੱਤਾ ਹੈ। ਮੈਲਬਰਨ ਸਟਾਰਸ ਵਲੋਂ ਖੇਡ ਰਹੇ ਸਟੋਇਨਸ ਨੇ ਐਤਵਾਰ ਨੂੰ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਸਿਡਨੀ ਸਿਕਸਰਸ ਖਿਲਾਫ ਚੌਕਿਆਂ-ਛੱਕਿਆਂ ਦੀ ਝੜੀ ਲੱਗਾ ਦਿੱਤੀ ਜਿਸ ਦੇ ਨਾਲ ਉਨ੍ਹਾਂ ਦੀ ਟੀਮ ਨਿਰਧਾਰਤ 20 ਓਵਰਾਂ 'ਚ 1 ਵਿਕਟ 'ਤੇ 219 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਉਣ 'ਚ ਸਫਲ ਰਹੀ।
ਮੈਲਬਰਨ ਸਟਾਰਸ ਵਲੋਂ ਬਤੌਰ ਓਪਨਰ ਕ੍ਰੀਜ਼ 'ਤੇ ਉਤਰੇ ਸਟੋਇਨਸ ਨੇ 79 ਗੇਂਦਾਂ 'ਤੇ 8 ਚੌਕੇ ਅਤੇ 13 ਛੱਕਿਆਂ ਦੀ ਮਦਦ ਨਾਲ ਅਜੇਤੂ 147 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਬੀ. ਬੀ. ਐੱਲ 'ਚ ਕਿਸੇ ਬੱਲੇਬਾਜ਼ ਵਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਆਪਣੇ ਨਾਂ ਕੀਤਾ। ਹੁਣ ਸਟੋਇਨਸ (ਅਜੇਤੂ 147) ਦੇ ਨਾਂ ਹੋ ਗਿਆ ਹੈ। ਇਸ ਲਿਸਟ 'ਚ ਹੋਬਾਰਟ ਹਰਿਕੇਂਸ ਦੇ ਬੱਲੇਬਾਜ਼ ਡਾਰਸੀ ਸ਼ਾਰਟ ( ਨਾਬਾਦ 122) ਦੂਜੇ ਨੰਬਰ 'ਤੇ ਖਿਸਕ ਗਏ ਹਨ।