ਮੇਰੇ ਮਨ 'ਚ ਕਈ ਵਾਰ ਸੰਨਿਆਸ ਲੈਣ ਦਾ ਵਿਚਾਰ ਆਇਆ ਸੀ : ਅਸ਼ਵਿਨ

Wednesday, Dec 22, 2021 - 02:43 AM (IST)

ਜੋਹਾਨਸਬਰਗ- ਭਾਰਤੀ ਆਫ ਸਪਿਨਰ ਆਰ. ਅਸ਼ਵਿਨ ਨੇ ਖੁਲਾਸਾ ਕੀਤਾ ਹੈ ਕਿ ਉਹ ਇਕ ਸਮੇਂ ਕ੍ਰਿਕਟ ਨੂੰ ਛੱਡਣ ਦਾ ਮਨ ਬਣਾ ਚੁੱਕਾ ਸੀ। ਅਸ਼ਵਿਨ ਨੂੰ ਜਿਵੇਂ ਹੀ ਨਿਊਜ਼ੀਲੈਂਡ ਸੀਰੀਜ਼ ਤੇ ਦੱਖਣੀ ਅਫਰੀਕਾ ਦੌਰੇ ਵਿਚਾਲੇ ਥੋੜ੍ਹਾ ਸਮਾਂ ਮਿਲਿਆ ਤਾਂ ਉਸ ਨੇ ਗੱਲਬਾਤ ਦੌਰਾਨ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ, ਜਿਨ੍ਹਾਂ ਵਿਚ ਉਸ ਨੇ ਕਿਹਾ ਕਿ 2018 ਤੇ 2020 ਵਿਚਾਲੇ ਕਈ ਵਾਰ ਮੇਰੇ ਮਨ ਵਿਚ ਖਿਆਲ ਆਇਆ ਹੈ ਕਿ ਹੁਣ ਮੈਨੂੰ ਇਸ ਖੇਡ ਨੂੰ ਤਿਆਗ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਵਲੋਂ ਕੋਸ਼ਿਸ਼ ਤਾਂ ਭਰਪੂਰ ਕਰ ਰਿਹਾ ਹਾਂ ਪਰ ਇਸਦਾ ਫਲ ਮੈਨੂੰ ਨਹੀਂ ਮਿਲ ਰਿਹਾ। ਵਿਸ਼ੇਸ਼ ਤੌਰ 'ਤੇ ਐਥਲੈਟਿਕ ਪਿਊੂਬਲਜੀਤ ਤੇ ਪੇਟੇਲਰ ਟੇਂਡੋਨਾਈਟਸ ਦੇ ਨਾਲ ਮੈਂ ਛੇ ਗੇਂਦਾਂ ਸੁੱਟਦਾ ਸੀ ਤੇ ਫਿਰ ਮੈਂ ਥੱਕਣ ਲੱਗਦਾ ਸੀ। ਇਸ ਤੋਂ ਬਾਅਦ  ਮੇਰਾ ਪੂਰਾ ਸਰੀਰ ਮੰਨੋ ਜਿਵੇਂ ਦਰਦ ਨਾਲ ਟੁੱਟਣ ਲੱਗਦਾ ਸੀ। ਜਦੋਂ ਗੋਡੇ ਵਿਚ ਦਰਜ ਤੇਜ਼ ਹੁੰਦਾ ਤਾਂ ਅਗਲੀ ਗੇਂਦ 'ਤੇ ਮੇਰਾ ਜੰਪ ਵੀ ਘੱਟ ਹੋ ਜਾਂਦਾ ਸੀ। ਜਦੋਂ ਮੈਂ ਉਛਲਦਾ ਸੀ ਤਾਂ ਮੋਢਿਆਂ ਤੇ ਪਿੱਠ ਦੇ ਰਾਹੀਂ ਮੈਨੂੰ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਸੀ ਅਤੇ ਫਿਰ ਅਜਿਹਾ ਕਰਨ ਨਾਲ ਮੈਂ ਹੋਰ ਵੀ ਖੁਦ ਨੂੰ ਤਕਲੀਫ ਵਿਚ ਪਾ ਦਿੰਦਾ ਸੀ। ਇਹ ਉਹ ਸਮਾਂ ਸੀ ਜਦੋਂ ਲੱਗਦਾ ਸੀ ਕਿ ਹੁਣ ਮੈਨੂੰ ਇਸ ਖੇਡ ਤੋਂ ਬ੍ਰੇਕ ਲੈ ਲੈਣੀ ਚਾਹੀਦੀ ਹੈ।

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ

 

PunjabKesari

ਅਸ਼ਵਿਨ ਅੱਗੇ ਕਹਿੰਦਾ ਹੈ, ਤੁਸੀਂ ਮੈਨੂੰ ਕੁਝ ਵੀ ਕਹਿ ਸਕਦੇ ਹੋ, ਤੁਸੀਂ ਮੈਨੂੰ ਟੀਮ ਵਿਚੋਂ ਬਾਹਰ ਕੱਢ ਸਕਦੇ ਹੋ, ਸਭ ਠੀਕ ਹੈ ਪਰ ਮੇਰੇ ਇਰਾਦੇ ਜਾਂ ਮੇਰੀ ਕੋਸ਼ਿਸ਼ 'ਤੇ ਸ਼ੱਕ ਕਰਨਾ ਕੁਝ ਅਜਿਹਾ ਹੈ, ਜਿਸ ਨੇ ਮੈਨੂੰ ਸਭ ਤੋਂ ਵੱਧ ਸੱਟ ਪਹੁੰਚਾਈ ਹੈ। ਆਫ ਸਪਿਨਰ ਨੇ ਕਿਹਾ ਕਿ 2018 ਵਿਚ ਇੰਗਲੈਂਡ ਸੀਰੀਜ਼ ਤੋਂ ਠੀਕ ਬਾਅਦ ਤੇ ਫਿਰ ਉਸੇ ਸਾਲ ਆਸਟਰੇਲੀਆ ਵਿਚ ਸਿਡਨੀ ਟੈਸਟ ਤੋਂ ਪਹਿਲਾਂ ਤੇ ਐਡੀਲੇਡ ਟੈਸਟ ਤੋਂ ਬਾਅਦ ਮੇਰੇ ਦਿਮਾਗ ਵਿਚ ਸੰਨਿਆਸ ਦੀ ਗੱਲ ਆਈ। ਮੈਂ ਜਿਸ ਇਕਲੌਤੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ, ਉਹ ਮੇਰੀ ਪਤਨੀ ਸੀ ਪਰ ਮੇਰੇ ਪਿਤਾ ਨੂੰ ਮੇਰੇ 'ਤੇ ਕਾਫੀ ਭਰੋਸਾ ਸੀ, ਉਹ ਇਹ ਹੀ ਕਹਿੰਦੇ ਸਨ ਕਿ ਤੂੰ ਸੀਮਿਤ ਓਵਰ ਕ੍ਰਿਕਟ ਵਿਚ ਫਿਰ ਵਾਪਸੀ ਕਰਾਂਗੇ। 

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ

PunjabKesari

ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਤੇ ਮੈਂ ਆਪਣਾ ਇਰਾਦਾ ਬਦਲ ਦਿੱਤਾ। ਅਸ਼ਵਿਨ ਦੇ ਪਿਤਾ ਜੀ ਦੀ ਗੱਲ 'ਤੇ ਭਰੋਸਾ ਬਿਲਕੁਲ ਸਹੀ ਨਿਕਲਿਆ ਤੇ ਇਸ ਜਾਂਬਾਜ਼ ਖਿਡਾਰੀ ਨੇ ਆਸਟਰੇਲੀਆ ਦੌਰੇ 'ਤੇ ਸਿਡਨੀ ਟੈਸਟ ਦੌਰਾਨ ਹਨੁਮਾ ਵਿਹਾਰੀ ਦੇ ਨਾਲ ਮਿਲ ਕੇ ਇਕ ਇਤਿਹਾਸਕ ਪਾਰੀ ਖੇਡਦੇ ਹੋਏ ਭਾਰਤੀ ਦੀ ਹਾਰ ਨੂੰ ਟਾਲਿਆ। ਇੰਨਾ ਹੀ ਨਹੀਂ ਟੀ-20 ਵਿਸ਼ਵ ਕੱਪ ਵਿਚ ਵੀ ਅਸ਼ਵਿਨ ਦੀ ਚੋਣ ਜਿੱਥੇ ਉਸਦੇ ਇਕ ਵਾਰ ਫਿਰ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਹਾਲ ਹੀ ਵਿਚ ਅਸ਼ਵਿਨ ਹਰਭਜਨ ਸਿੰਘ ਨੂੰ ਪਿੱਛੇ ਛੱਡਦੇ ਹੋਏ ਟੈਸਟ ਕ੍ਰਿਕਟ ਵਿਚ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਬਣ ਗਿਆ ਹੈ ਤੇ ਜਲਦ ਹੀ ਉਹ ਕਪਿਲ ਦੇਵ ਤੋਂ ਵੀ ਅੱਗੇ ਨਿਕਲ ਜਾਵੇਗਾ, ਹਾਲਾਂਕਿ ਮੈਦਾਨ ਦੇ ਬਾਹਰ ਦੀਆਂ ਗੱਲਾਂ ਜਾਂ ਬਣ ਰਹੇ ਰਿਕਾਰਡ ਅਸ਼ਵਿਨ 'ਤੇ ਕੋਈ ਅਸਰ ਨਹੀਂ ਪਾਉਂਦਾ, ਉਸਦਾ ਧਿਆਨ ਹਮੇਸ਼ਾ ਹੀ ਕ੍ਰਿਕਟ ਖੇਡਣ 'ਤੇ ਰਹਿੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News